ਦਾਣਾ ਮੰਡੀ ਮਜਦੂਰਾਂ ਅਤੇ ਆੜ੍ਹਤੀ ਆਗੂਆਂ ਨੇ ਮਜਦੂਰੀ ਵਧਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ
ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਢਾਈ ਸਾਲ ਪਹਿਲਾਂ ਦਾਣਾ ਮੰਡੀ ਮਜਦੂਰਾਂ ਦੀ 25% ਮਜਦੂਰੀ ਵਧਾਈ ਗਈ ਸੀ, ਜਿਸ ਨੂੰ ਲੈਣ ਲਈ ਜੱਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜਦੂਰ ਸੰਘ ਪੰਜਾਬ ਨੇ ਮਜਦੂਰਾਂ ਅਤੇ ਆੜ੍ਹਤੀ ਵੀਰਾਂ ਦੇ ਸਹਿਯੋਗ ਨਾਲ ਪਿਛਲੇ ਢਾਈ ਸਾਲਾਂ ਤੱਕ ਤਿੱਖਾ ਸੰਘਰਸ਼ ਕੀਤਾ ਗਿਆ।
ਮਲੋਟ : ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਢਾਈ ਸਾਲ ਪਹਿਲਾਂ ਦਾਣਾ ਮੰਡੀ ਮਜਦੂਰਾਂ ਦੀ 25% ਮਜਦੂਰੀ ਵਧਾਈ ਗਈ ਸੀ, ਜਿਸ ਨੂੰ ਲੈਣ ਲਈ ਜੱਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜਦੂਰ ਸੰਘ ਪੰਜਾਬ ਨੇ ਮਜਦੂਰਾਂ ਅਤੇ ਆੜ੍ਹਤੀ ਵੀਰਾਂ ਦੇ ਸਹਿਯੋਗ ਨਾਲ ਪਿਛਲੇ ਢਾਈ ਸਾਲਾਂ ਤੱਕ ਤਿੱਖਾ ਸੰਘਰਸ਼ ਕੀਤਾ ਗਿਆ। ਸਿੱਟੇ ਵੱਜੋਂ ਮਾਨਯੋਗ ਮੁੱਖ ਮੰਤਰੀ ਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੀ 10% ਮਜਦੂਰੀ ਭਾਵ 1ਰੁ.76 ਪੈਸੇ ਦਾ ਵਾਧਾ ਕੀਤਾ ਗਿਆ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਰਾਜ ਰੱਸੇਵਟ ਸੂਬਾ ਪ੍ਰਧਾਨ ਪੰਜਾਬ ਪੈਸਟੀਸਾਇਡਜ, ਕੁਲਵਿੰਦਰ ਸਿੰਘ ਪੂਨੀਆ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮਲੋਟ, ਰਮਨ ਸਪਰਾ ਸੈਕਟਰੀ ਆੜ੍ਹਤੀਆ ਐਸੋਸੀਏਸ਼ਨ ਮਲੋਟ, ਰੋਸ਼ਨ ਲਾਲ ਬਮਨੀਆ ਸੀਨੀਅਰ ਮਜਦੂਰ ਆਗੂ ਪ੍ਰਧਾਨ ਡਾ ਬੀ.ਆਰ ਅੰਬੇਡਕਰ ਮੰਚ ਦਾਣਾ ਮੰਡੀ ਮਲੋਟ,
ਸੂਰਜ ਕੁਮਾਰ ਲੁਗਰੀਆ ਸੈਕਟਰੀ ਗੱਲਾ ਅਨਾਜ ਮੰਡੀ ਮਜਦੂਰ ਸੰਘ ਮਲੋਟ ਅਤੇ ਇੰਜ ਸ਼ਾਮ ਲਾਲ ਸੋਲੰਕੀ SDO (ਰਿਟਾ.) ਵੱਲੋਂ ਆਪਣੇ ਸਾਂਝੇ ਬਿਆਨ ਵੇਲੇ ਕੀਤਾ ਗਿਆ ਅਤੇ ਜੱਥੇਦਾਰ ਸੁਦੇਸ਼ ਪਾਲ ਸਿੰਘ ਖਾਲਸਾ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਇਸ ਸੰਘਰਸ ਨਾਲ ਪੰਜਾਬ ਦੇ ਸਮੂਹ ਮਜਦੂਰਾਂ ਦਾ ਤਕਰੀਬਨ 80 ਕਰੋੜ ਰੁਪਏ ਫਾਇਦਾ ਹੋਇਆ। ਇਸ ਖੁਸ਼ੀ ਮੌਕੇ ਰਾਜ ਕੁਮਾਰ ਬਮਨੀਆ, ਸੰਨੀ ਡਾਬਲਾ, ਪ੍ਰੇਮ ਕੁਮਾਰ ਲੁਗਰੀਆ, ਗੋਬਿੰਦ ਖਰੇਰਾ, ਬਲਵਾਨ ਖਟਕ, ਰਾਕੇਸ਼ ਇੰਦੋਰਾ ਕਾਲਾ ਰਾਮ ਖਨਗਵਾਲ, ਕਾਲਾ ਸਾਂਬਰੀਆ, ਅਸ਼ੋਕ ਬੁਮਰਾ, ਕੇਵਲ ਧਰਮਸੋਤ, ਟੋਨੀ ਸਵਿਤਾ, ਪਵਨ ਖੰਨਾ, ਸੰਜੇ ਬੁਮਰਾ ਅਤੇ ਸੁਰੇਸ਼ ਕੁਮਾਰ ਹਾਜ਼ਿਰ ਸਨ।
Author : Malout Live



