ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀ ਬਲਜੀਤ ਕੁਮਾਰ ਜੀ ਦਾ ਕੀਤਾ ਗਿਆ ਸਵਾਗਤ

ਮਲੋਟ:-ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਵਿੱਕੀ ਨਰੂਲਾ ਦੀ ਅਗਵਾਈ ਹੇਠ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਪ੍ਰਾਈਵੇਟ ਸਕੂਲ ਮੁਖੀਆਂ ਵੱਲੋਂ ਨਵੇਂ ਆਏ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸ਼੍ਰੀ ਬਲਜੀਤ ਕੁਮਾਰ ਜੀ ਦਾ ਸਵਾਗਤ ਕੀਤਾ ਗਿਆ ਅਤੇ ਸਾਰੇ ਸਕੂਲਾਂ ਨੂੰ ਆਰ. ਟੀ. ਈ. ਦੀ ਮਾਨਤਾ ਦੇ ਸਰਟੀਫਿਕੇਟ ਦੇਣ ਦਾ ਧੰਨਵਾਦ ਕੀਤਾ l ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਬਲਜੀਤ ਕੁਮਾਰ ਨੇ ਸਾਰੇ ਸਕੂਲ ਮੁਖੀਆਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਤਰ੍ਹਾਂ ਦੇ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਹਨ l  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਵਿੱਕੀ ਨਰੂਲਾ, ਮੈਡਮ ਅਕਵਿੰਦਰ ਕੌਰ, ਸਕੱਤਰ ਗੁਲਸ਼ਨ ਅਰੋੜਾ, ਖਜਾਨਚੀ  ਧਰਮਪਾਲ ਗੂੰਬਰ,  ਗੁਰਜੀਤ ਸਿੰਘ, ਚੰਦਰ ਮੋਹਣ, ਗੁਰਚਰਨ ਸਿੰਘ, ਬਿੰਦਰ ਬਾਂਸਲ,ਜੋਗਾ ਸਿੰਘ, ਸੰਦੀਪ ਕੁਮਾਰ, ਪੁਨੀਤ ਕੁਮਾਰ, ਗੁਰਾ ਸਿੰਘ, ਵਿਜੇ ਗੋਇਲ, ਰਾਜਾ ਸਿੰਘ, ਮਦਨ ਲਾਲ ਬੱਤਰਾ, ਅਸ਼ੋਕ ਸੁਖੀਜਾ, ਅਵਤਾਰ ਸਿੰਘ ਅਤੇ ਲੱਗਭੱਗ 50 ਸਕੂਲ ਮੁਖੀ ਹਾਜਿਰ ਸਨ l