ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਾਹਿਤਕ ਪ੍ਰੋਗਰਾਮ ਕੀਤਾ ਗਿਆ ਆਯੋਜਿਤ

,

ਮਲੋਟ :- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਭਿਆਚਾਰ ਨਾਲ ਸਬੰਧਤ ਸਾਹਿਤਕ ਪ੍ਰੋਗਰਾਮ "ਵਿਰਸਾ ਪੰਜਾਬ ਦਾ" ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਲੋਕ ਗਾਇਕ ਪਵਨ ਚੌਹਾਨ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਆਪਣੇ ਸਭਿਆਚਾਰਿਕ ਗੀਤਾਂ ਰਾਹੀਂ ਪੂਰਾ ਰੰਗ ਬੰਨਿਆ, ਬਹੁਤ ਸਾਰੇ ਆਪਣੇ ਸਭਿਆਚਾਰਿਕ ਗੀਤ ਪੇਸ਼ ਕੀਤੇ। ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਬਝਾ ਦਿਉਂ ਮੋਮਬੱਤੀਆਂ, ਬਾਬਲਾ ਮੇਰਿਆ ਬਾਬਲਾ, ਦਿਲਦਾਰੀਆਂ, ਚੰਬਾ ਕਿਤਨੀ ਕਾ ਦੂਰ, ਕਫੀਰਾ, ਇਸ ਤੋਂ ਧਰਮਵੀਰ ਲੈਕਚਰਾਰ ਅਤੇ ਸਕੂਲ ਦੀਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੇ ਸਭਿਆਚਾਰਿਕ ਗੀਤਾਂ, ਕਵਿਤਾਵਾਂ ਰਾਹੀਂ ਪੂਰਾ ਰੰਗ ਬੰਨਿਆ, ਤਾੜੀਆਂ ਦੀ ਗੂੰਜ ਵਿੱਚ ਬਹੁਤ ਆਪਣੇ ਸਭਿਆਚਾਰਿਕ ਗੀਤ ਸਣਾਏ, ਸਟੇਜ ਦੀ ਕਾਰਵਾਈ ਜਸਵਿੰਦਰ ਸਿੰਘ ਡੀ ਪੀ ਈ ਨੇ ਸੰਭਾਲੀ। ਇਸ ਮੌਕੇ ਪ੍ਰਿੰਸੀਪਲ ਸ੍ਰੀ ਵਿਜੈ ਗਰਗ ਨੇ ਆਏ ਹੋਏ ਕਲਾਕਾਰਾਂ ਨੂੰ ਜੀਉਂ ਆਇਆ ਆਖਿਆ ਅਤੇ ਸਕੂਲ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਮਰਜੀਤ ਸਿੰਘ ਲੈਕਚਰਾਰ, ਸੁਰੇਸ਼ ਕੁਮਾਰ ਸਸ ਮਾਸਟਰ, ਸੰਦੀਪ ਮੱਕੜ ਮੈਥ ਮਾਸਟਰ, ਹਰੀ ਸਿੰਘ ਡਰਾਇੰਗ ਟੀਚਰ ਮੈਡਮ ਸਰੇਸਟਾ ਅਤੇ ਸਮੂਹ ਸਟਾਫ ਹਾਜ਼ਰ ਸਨ।