ਡੀ. ਏ. ਵੀ. ਕਾਲਜ, ਮਲੋਟ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125 ਵੇਂ ਜਨਮ ਦਿਵਸ ਨੂੰ ਪਰਾਕ੍ਰਮ ਦਿਵਸ ਵਜੋਂ ਮਨਾਇਆ ਗਿਆ
ਮਲੋਟ :-ਡੀ. ਏ. ਵੀ. ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਵਿਚ ਐਨ. ਐਸ. ਐਸ. ਅਤੇ ਸਪੋਰਟਸ ਵਿਭਾਗ ਵਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ 125 ਵੇਂ ਜਨਮ ਦਿਵਸ ਨੂੰ ਪਰਾਕ੍ਰਮ ਦਿਵਸ ਵਜੋਂ ਮਨਾਇਆ ਗਿਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਭਾਰਤੀ ਰਾਸ਼ਟਰਵਾਦੀ ਨੇਤਾ ਸਨ ਜਿਹੜੇ ਅੰਗਰੇਜੀ ਸ਼ਾਸਨ ਦੇ ਖਿਲਾਫ਼ ਭਾਰਤ ਦੀ ਆਜਾਦੀ ਲਈ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬੜੀ ਹਿੰਮਤ ਨਾਲ ਲੜੇ ਸਨ। ਉਹਨਾਂ ਦੁਆਰਾ ‘ਜੈ ਹਿੰਦ’ ਦਾ ਨਾਅਰਾ ਭਾਰਤ ਦਾ ਰਾਸ਼ਟਰੀ ਨਾਅਰਾ ਬਣ ਗਿਆ ਹੈ। ਉਨ੍ਹਾਂ ਨੇ ਨੌਜੁਆਨਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਨਾਅਰਾ ਦਿੱਤਾ ਸੀ ‘ਤੁਮ ਮੁਝੇ ਖੂਨ ਦੋ, ਮੈਂ ਤੁਮੇਂ ਆਜਾਦੀ ਦੂੰਗਾ’, ਜੋ ਕਿ ਬਹੁਤ ਪ੍ਰਚਲਿਤ ਹੋਇਆ।
ਇਸ ਦਿਨ ਨੂੰ ਮਨਾਉਂਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਤੇ ਸਟਾਫ਼ ਮੈਂਬਰਾਂ ਨੇ ਨੇਤਾ ਜੀ ਦੀ ਦੇਸ਼ ਭਗਤੀ ਨੂੰ ਯਾਦ ਕੀਤਾ। ‘ਜੈ ਹਿੰਦ’ ਦਾ ਨਾਅਰਾ ਲਾ ਕੇ ਸਾਰੇ ਸਟਾਫ਼ ਨੇ ਨੇਤਾ ਜੀ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਤੇ ਕਾਲਜ ਦੇ ਐਨ. ਐਸ. ਐਸ. ਅਤੇ ਸਪੋਰਟਸ ਵਿਭਾਗ ਦੇ ਪ੍ਰੋਗਰਾਮ ਅਫਸਰ ਡਾ. ਜਸਬੀਰ ਕੌਰ, ਪ੍ਰੋ. ਇਕਬਾਲ ਕੌਰ, ਪ੍ਰੋ. ਰਾਮ ਮਨੋਜ ਸ਼ਰਮਾ, ਪ੍ਰੋ. ਰਿੰਪੂ ਅਤੇ ਪ੍ਰੋ. ਵਿੱਕੀ ਕਾਲੜਾ ਤੋਂ ਇਲਾਵਾ ਡਾ. ਅਰੁਣ ਕਾਲੜਾ, ਡਾ. ਮੇਘ ਰਾਜ ਗੋਇਲ, ਡਾ. ਬ੍ਰਹਮਾਵੇਦ ਸ਼ਰਮਾ ਅਤੇ ਸਾਰਾ ਸਟਾਫ਼ ਤੇ ਕੁੱਝ ਵਿਦਿਆਰਥੀ ਵੀ ਸ਼ਾਮਲ ਹੋਏ।