ਮਲੋਟ 'ਚ ਇਕ ਹੋਰ ਕੋਰੋਨਾ ਪੋਜ਼ੀਟਿਵ ਮਾਮਲਾ ਆਇਆ ਸਾਹਮਣੇ

ਮਲੋਟ:- ਮਲੋਟ ਇਲਾਕੇ ਵਿਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਦੀਆਂ ਹੀ ਰਿਪੋਰਟਾਂ ਆ ਰਹੀਆਂ ਹਨ। ਅੱਜ ਮਲੋਟ ਦੇ ਨਿਊ ਗੋਬਿੰਦ ਨਗਰ ਵਾਸੀ ਇਕ 20 ਸਾਲਾ ਲੜਕੀ ਦੀ ਕੋਰੋਨਾ ਰਿਪੋਰਟ ਪੋਜ਼ੀਟਿਵ ਆਈ ਹੈ।

ਇਸ ਤਰ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਹੁਣ ਕੁਲ ਕੇਸ 72 ਹੋ ਗਏ ਹਨ, ਜਿਹਨਾਂ ਵਿਚੋਂ 5 ਐਕਟਿਵ ਮਾਮਲੇ ਹਨ। ਇਹਨਾਂ ਐਕਟਿਵ ਮਾਮਲਿਆਂ ਵਿੱਚੋ 3 ਮਰੀਜ਼ ਸਿਹਤਯਾਬ ਹੋ ਗਏ ਹਨ, ਜਿਹਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਜ਼ਿਲ੍ਹੇ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2 ਰਹਿ ਗਈ।