ਸਿਧਾਂਤ ਕਰਾਟੇ ਅਕੈਡਮੀ ਮਲੋਟ ਦੇ ਬੱਚਿਆਂ ਨੇ ਨੈਸ਼ਨਲ ਲੈਵਲ ਦੇ ਕਰਾਟੇ ਟੂਰਨਾਮੈਂਟ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬੀਤੇ ਦਿਨੀਂ ਇੰਡੀਅਨ ਸਪੋਰਟਸ ਕਰਾਟੇ ਅਸੋਸੀਏਸ਼ਨ ਦੁਆਰਾ ਹਿਮਾਚਲ (ਊਨਾ) ਵਿਖੇ ਨੈਸ਼ਨਲ ਲੈਵਲ ਦੀ ਕਰਾਟੇ ਟੂਰਨਾਮੈਂਟ ਕਰਵਾਈ ਗਈ। ਜਿਸ ਵਿੱਚ 8 ਰਾਜਾਂ ਦੇ 350 ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਪੰਜਾਬ ਪਹਿਲੇ, ਹਿਮਾਚਲ ਦੂਜੇ ਤੇ ਰਾਜਸਥਾਨ ਤੀਜੇ ਸਥਾਨ ਤੇ ਰਿਹਾ।
ਮਲੋਟ : ਬੀਤੇ ਦਿਨੀਂ ਇੰਡੀਅਨ ਸਪੋਰਟਸ ਕਰਾਟੇ ਅਸੋਸੀਏਸ਼ਨ ਦੁਆਰਾ ਹਿਮਾਚਲ (ਊਨਾ) ਵਿਖੇ ਨੈਸ਼ਨਲ ਲੈਵਲ ਦੀ ਕਰਾਟੇ ਟੂਰਨਾਮੈਂਟ ਕਰਵਾਈ ਗਈ। ਜਿਸ ਵਿੱਚ 8 ਰਾਜਾਂ ਦੇ 350 ਖਿਡਾਰੀਆਂ ਨੇ ਭਾਗ ਲਿਆ। ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਅਸਾਮ, ਅਰੁਨਾਚਲ ਪ੍ਰਦੇਸ਼, ਸਮੇਤ ਅੱਠ ਰਾਜਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਿਧਾਂਤ ਕਰਾਟੇ ਅਕੈਡਮੀ ਦੇ 12 ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਆਪਣੀ ਕਲਾ ਦਾ ਪ੍ਰਦਸ਼ਨ ਕਰਦੇ ਹੋਏ ਹਮਰਾਜ ਕੌਰ, ਉਪਕਾਰ, ਅਗਾਜਪ੍ਰੀਤ ਸੰਧੂ, ਮੰਨਤ ਗੋਇਲ, ਅਰਸ਼ਦੀਪ ਕੌਰ, ਇਰਵਿਨਜੀਤ ਸਿੰਘ, ਉਦੇਵੀਰ ਸਿੰਘ, ਖੁਸ਼ਦਿਲ ਸਿੰਘ ਵੱਲੋਂ ਗੋਲਡ ਮੈਡਲ, ਦਿਕਸ਼ਾਂਤ ਢੱਲ, ਨਵਿਸ਼ ਅਰੋਧੀਆ, ਜਸਪ੍ਰੀਤ ਸਿੰਘ ਵੱਲੋਂ ਸਿਲਵਰ ਮੈਡਲ, ਕੋਹਰੀਨ ਕੌਰ ਬਰਾੜ ਵੱਲੋਂ ਬਰਾਊਂਜ ਮੈਡਲ ਪ੍ਰਾਪਤ ਕਰ ਆਪਣੇ ਮਾਤਾ ਪਿਤਾ, ਸਕੂਲ ਤੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਗਿਆ।
ਇਸ ਟੂਰਨਾਮੈਂਟ ਵਿੱਚ ਪੰਜਾਬ ਪਹਿਲੇ, ਹਿਮਾਚਲ ਦੂਜੇ ਤੇ ਰਾਜਸਥਾਨ ਤੀਜੇ ਸਥਾਨ ਤੇ ਰਿਹਾ। ਟੀਮ ਦੇ ਮਲੋਟ ਪਹੁੰਚਣ ਤੇ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਸਿਧਾਂਤ ਕਰਾਟੇ ਅਕੈਡਮੀ ਦੇ ਕੋਚ ਸੈਨਸਈ ਸਿਧਾਂਤ ਕੁਮਾਰ, ਟੀਮ ਇੰਚਾਰਜ ਦੀਪਿਕਾ ਰਾਣੀ, ਗਗਨ ਹਾਂਡਾ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ ਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਟੂਰਨਾਮੈਂਟ ਵਿੱਚ ਮਲੋਟ ਟੀਮ ਦੀ ਅੱਗੇ ਆਉਣ ਵਾਲੀ ਇੰਟਰਨੈਸ਼ਨਲ ਟੂਰਨਾਮੈਂਟ ਨੇਪਾਲ ਲਈ ਚੋਣ ਹੋਈ।
Author : Malout Live