ਸਾਉਣੀ ਦੀਆਂ ਫਸਲਾਂ ਲਈ ਲਾਹੇਵੰਦ ਸਿੱਧ ਹੋਈ ਬਾਰਿਸ਼- ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ
ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੀ ਸਵੇਰੇ ਹੋਈ ਬਾਰਿਸ਼ ਸਾਉਣੀ ਦੀਆਂ ਫ਼ਸਲਾਂ ਲਈ ਬਹੁਤ ਲਾਹੇਵੰਦ ਸਿੱਧ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਰਮੇਂ ਦੀ ਫ਼ਸਲ ਲਗਭਗ 45 ਦਿਨਾਂ ਦੀ ਹੋ ਗਈ ਹੈ ਜਿਸ ਨੂੰ ਸਿੰਚਾਈ ਦੀ ਸਖ਼ਤ ਲੋੜ ਸੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਸਵੇਰੇ ਦਰਮਿਆਨੀ ਤੋਂ ਭਰਵੀਂ ਬਾਰਿਸ਼ ਹੋਈ ਹੈ। ਇਸ ਮੌਕੇ ਦਿੰਦਿਆਂ ਜਾਣਕਾਰੀ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੀ ਸਵੇਰੇ ਹੋਈ ਬਾਰਿਸ਼ ਸਾਉਣੀ ਦੀਆਂ ਫ਼ਸਲਾਂ ਲਈ ਬਹੁਤ ਲਾਹੇਵੰਦ ਸਿੱਧ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਰਮੇਂ ਦੀ ਫ਼ਸਲ ਲਗਭਗ 45 ਦਿਨਾਂ ਦੀ ਹੋ ਗਈ ਹੈ ਜਿਸ ਨੂੰ ਸਿੰਚਾਈ ਦੀ ਸਖ਼ਤ ਲੋੜ ਸੀ। ਇਸ ਤੋਂ ਇਲਾਵਾ ਫ਼ਸਲ ਉੱਪਰ ਰਸ ਚੂਸਣ ਵਾਲੇ ਕੀੜੇ-ਮਕੌੜਿਆਂ ਦਾ ਹਮਲਾ ਪਾਇਆ ਗਿਆ ਸੀ, ਜੋ ਆਰਥਿਕ ਕਗਾਰ ਤੋਂ ਘੱਟ ਸੀ ਅਤੇ ਬੀਤੀ ਸਵੇਰੇ ਹੋਈ ਬਾਰਿਸ਼ ਇਸ ਹਮਲੇ ਨੂੰ ਹੋਰ ਘਟਾਉਣ ਵਿੱਚ ਕਾਰਗਾਰ ਸਾਬਿਤ ਹੋਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਹ ਬਾਰਿਸ਼ ਜਿੱਥੇ ਨਰਮੇਂ ਦੀ ਫ਼ਸਲ ਲਈ ਲਾਹੇਵੰਦ ਸਾਬਿਤ ਹੋਈ ਹੈ ਉੱਥੇ ਹੀ ਇਸ ਨੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਕੇ ਝੋਨੇ/ਬਾਸਮਤੀ ਦੀ ਬਿਜਾਂਦ ਨੂੰ ਹੋਰ ਸੁਖਾਵਾਂ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਇਸ ਸਮੇਂ ਲਗਾਈ ਗਈ ਝੋਨੇ ਦੀ ਫ਼ਸਲ ਨਾਲ ਦੀ ਨਾਲ ਚੱਲ ਪਵੇਗੀ ਅਤੇ ਕਿਸਾਨਾਂ ਦੇ ਖੇਤੀ ਖਰਚਿਆਂ ਵਿੱਚ ਕਟੌਤੀ ਆਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਨਰਮੇਂ ਦੀ ਫ਼ਸਲ ਨੂੰ ਲੋੜ ਮੁਤਾਬਿਕ ਖਾਦ ਦਿੱਤੀ ਜਾ ਸਕਦੀ ਹੈ। ਕਿਸਾਨ ਕਿਸੇ ਕਿਸਮ ਦੀ ਤਕਨੀਕੀ ਜਾਣਕਾਰੀ ਲੈਣ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਹੈੱਲਪ ਡੈਸਕ ਨੰਬਰ 98761-66287 'ਤੇ ਸੰਪਰਕ ਕਰ ਸਕਦੇ ਹਨ।
Author : Malout Live