ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਿਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 4 ਅਗਸਤ ਤੋਂ 31 ਅਗਸਤ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਵੇਰੇ 11.00 ਵਜੇ ਤੋਂ ਦੌਰੇ ਕਰਨ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁਦ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ। ਉਲੀਕੇ ਗਏ ਪ੍ਰੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਖੁੱਦ 9 ਅਗਸਤ ਨੂੰ ਪਿੰਡ ਫਕਰਸਰ ਵਿਖੇ ਥੇਹੜੀ ਅਤੇ ਘੱਗਾ ਵਿਖੇ, 16 ਅਗਸਤ ਨੂੰ ਫੱਤਾ ਕੇਰਾ ਵਿਖੇ ਹਾਕੂਵਾਲਾ ਅਤੇ ਵੜਿੰਗ ਖੇੜਾ, 23 ਅਗਸਤ ਨੂੰ ਬੁੱਟਰ ਬਖੂਹਾ ਵਿਖੇ ਪਿੰਡ ਬਬਾਣੀਆਂ ਅਤੇ ਮਧੀਰ ਅਤੇ 30 ਅਗਸਤ ਨੂੰ ਪਿੰਡ ਹਰਾਜ ਵਿਖੇ ਕੋਟਲੀ ਸੰਘਰ ਅਤੇ ਖੋਖਰ ਵਿਖੇ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਮੁਕਤਸਰ ਸਾਹਿਬ ਵੱਲੋਂ 7 ਅਗਸਤ ਨੂੰ ਪਿੰਡ ਬਾਦਲ ਵਿਖੇ ਗੱਗੜ ਅਤੇ ਮਾਨਾਂ, 17 ਅਗਸਤ ਨੂੰ ਦੂਹੇਵਾਲਾ ਵਿਖੇ ਚੱਕ ਚੂਹੇਵਾਲਾ ਅਤੇ ਖੁੰਨਣ ਖੁਰਦ ਅਤੇ 28 ਅਗਸਤ ਨੂੰ ਸੋਥਾ ਵਿਖੇ ਕੋਠੇ ਸੁਰਗਾਪੁਰੀ ਅਤੇ ਸੁਖਣਾ ਅਬਲੂ ਵਿਖੇ, ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ 10 ਅਗਸਤ ਨੂੰ ਪਿੰਡ ਚੱਕ ਤਾਮਕੋਟ ਵਿਖੇ ਵਿਖੇ ਪਿੰਡ ਤਾਮਕੋਟ ਅਤੇ ਲਖਮੀਰੇਆਣਾ, 18 ਅਗਸਤ ਨੂੰ ਚੱਕ ਚਿੱਬੜਾਂਵਾਲੀ ਵਿਖੇ ਚਿੱਬੜਾਂਵਾਲੀ ਅਤੇ
ਗੰਧੜ ਵਿਖੇ, ਐੱਸ.ਡੀ.ਐੱਮ ਮਲੋਟ ਵੱਲੋਂ 11 ਅਗਸਤ ਨੂੰ ਉੜਾਂਗ ਵਿਖੇ ਢਾਣੀ ਬਲਵੰਤ ਸਿੰਘ ਅਤੇ ਤਰਖਾਣਵਾਲਾ, 22 ਅਗਸਤ ਨੂੰ ਸ਼ਾਮਕੋਟ ਵਿਖੇ ਢਾਣੀ ਬਰਕੀ ਅਤੇ ਢਾਣੀ ਕੁੰਦਨ ਸਿੰਘ ਅਤੇ 29 ਅਗਸਤ ਨੂੰ ਵਿਰਕ ਖੇੜਾ ਵਿਖੇ ਬੋਦੀਵਾਲਾ ਅਤੇ ਆਲਮਵਾਲਾ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ। ਐਸ.ਡੀ.ਐਮ.ਗਿੱਦੜਬਾਹਾ ਵੱਲੋਂ 14 ਅਗਸਤ ਨੂੰ ਚੋਟੀਆ ਅਤੇ ਛੱਤੇਆਣਾ, 21 ਅਗਸਤ ਨੂੰ ਲਾਲਬਾਈ ਵਿਖੇ ਥਰਾਜਵਾਲਾ ਅਤੇ ਚੰਨੂ 31 ਅਗਸਤ ਨੂੰ ਰੁਖਾਲਾ ਵਿਖੇ ਸ਼ੇਖ ਅਤੇ ਮਨੀਆਂਵਾਲਾ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ। 4 ਅਗਸਤ ਨੂੰ ਡੀ.ਡੀ.ਪੀ.ਓ ਵੱਲੋਂ ਮਦਰੱਸਾ ਵਿਖੇ ਚੱਕ ਮਦਰੱਸਾ ਅਤੇ ਰਾਮਗੜ੍ਹ ਚੁੰਘਾ ਅਤੇ 24 ਅਗਸਤ ਨੂੰ ਬਰਕੰਦੀ ਵਿਖੇ ਸੰਗੂਧੋਣ ਅਤੇ ਨਵਾਂ ਭੁੱਲਰ ਦੇ ਲੋਕਾਂ ਦੀਆਂ ਸ਼ਡਿਊਲ ਅਨੁਸਾਰ ਸਮੱਸਿਆਵਾਂ ਸੁਣਨਗੇ। ਜਿਲ੍ਹਾ ਮਾਲ ਅਫਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ 8 ਅਗਸਤ ਨੂੰ ਪਿੰਡ ਰੁਪਾਣਾ ਵਿਖੇ ਸੁੰਦਰ ਰੁਪਾਣਾ ਅਤੇ ਨਵਾਂ ਰੁਪਾਣਾ, 25 ਅਗਸਤ ਨੂੰ ਪਿੰਡ ਚੱਕ ਮਿੱਡੂ ਸਿੰਘ ਵਾਲਾ ਵਿਖੇ ਮਿੱਡੂਖੇੜਾ ਅਤੇ ਮਹਿਣਾ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ। ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਉਸਮੈਂਟ ਕਰਵਾਈ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ। Author: Malout Live