ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਸਟੇਸ਼ਨ ਲੰਬੀ ਵਿਖੇ ਡੇਂਗੂ ਮਲੇਰੀਆ ਦਾ ਲਾਰਵਾ ਚੈੱਕ ਕੀਤਾ
ਮਲੋਟ (ਲੰਬੀ): ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਲੰਬੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਸਟੇਸ਼ਨ ਲੰਬੀ ਵਿਖੇ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਚੈੱਕ ਕੀਤਾ। ਡਰੱਮਾਂ ਵਿੱਚ ਬਰਸਾਤੀ ਪਾਣੀ ਖੜ੍ਹਾ ਪਾਇਆ ਗਿਆ ਤੇ ਜਿਸ ਵਿੱਚ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਦੀ ਪੈਦਾਇਸ਼ ਰੋਕਣ ਲਈ ਲਾਰਵੀਸਾਈਡ ਸਪਰੇਅ ਕੀਤੀ ਗਈ। ਮੌਜੂਦਾ ਸਮੇਂ ਗੁਰਪਾਲ ਸਿੰਘ ਏ.ਐੱਸ.ਆਈ ਨਾਲ ਗੱਲਬਾਤ ਕਰਦੇ ਸਿਹਤ ਇੰਸਪੈਕਟਰ ਪ੍ਰਿਤਪਾਲ ਸਿੰਘ ਤੂਰ ਨੇ ਕਿਹਾ ਕਿ
ਫਾਲਤੂ ਪਏ ਕੰਟੇਨਰਾਂ ਵਿਚਲਾ ਪਾਣੀ ਡੋਲਿਆ ਜਾਵੇ ਅਤੇ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਕਿਸੇ ਪਾਸੇ ਵੀ ਫਾਲਤੂ ਪਾਣੀ ਖੜ੍ਹਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਸ਼ਟ ਕੀਤਾ ਜਾਵੇ ਜਾਂ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ ਅਤੇ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਜਗਦੇਵ ਰਾਜ ਮ.ਪ.ਹ.ਵ ਮੇਲ, ਗੁਰਪਾਲ ਸਿੰਘ ਏ.ਐੱਸ.ਆਈ ਅਤੇ ਹੋਰ ਸਟਾਫ ਹਾਜਿਰ ਸੀ। Author: Malout Live