ਮਲਟੀਪਰਪਜ਼ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹੋਈ ਚੋਣ

ਮਲੋਟ:- ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਚੋਣ ਸਾਥੀ ਗਗਨਦੀਪ ਸਿੰਘ ਬਠਿੰਡਾ, ਸਾਥੀ ਟਹਿਲ ਸਿੰਘ ਫਾਜ਼ਿਲਕਾ ਅਤੇ ਭੁਪਿੰਦਰਪਾਲ ਕੌਰ ਤਲਵੰਡੀ ਸਾਬੋ ਦੀ ਨਿਗਰਾਨੀ ਵਿਚ ਹੋਈ। ਜਿਸ ਦੌਰਾਨ ਪਿਛਲੇ ਸਮੇਂ ਦੌਰਾਨ ਕੀਤੇ ਕੰਮ, ਭਵਿੱਖੀ ਕਾਰਜ ਅਤੇ ਜੱਥੇਬੰਦੀ ਵੱਲੋਂ ਰਹੀਆਂ ਘਾਟਾਂ ਕੰਮਜ਼ੋਰੀਆਂ ਦੀ ਰਿਪੋਰਟ ਸਾਥੀ ਸੁਖਵਿੰਦਰ ਸਿੰਘ ਦੋਦਾ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਗਈ। ਜਿਸ ਤੇ ਵੱਖ-ਵੱਖ ਬਲਾਕਾਂ ਤੋਂ ਆਏ ਚਾਰ ਸਾਥੀਆਂ ਨੇ ਬਹਿਸ ਵਿੱਚ ਹਿੱਸਾ ਲਿਆ। ਸਾਥੀ ਚਮਕੌਰ ਸਿੰਘ ਜ਼ਿਲ੍ਹਾ ਪ੍ਰਧਾਨ ਲੈਬ ਟੈਕਨੀਸ਼ੀਅਨ, ਪ.ਸ.ਸ.ਫ (ਵਿਗਿਆਨਕ) ਵੱਲੋਂ ਸਾਥੀ ਪ੍ਰਗਟ ਸਿੰਘ ਜੰਬਰ ਅਤੇ ਗੁਰਮੇਲ ਸਿੰਘ ਤਾਲਮੇਲ ਕਮੇਟੀ ਪੈਰਾਮੈਡੀਕਲ ਬਲਾਕ ਦੋਦਾ ਚੇਅਰਮੈਨ ਆਗੂਆਂ ਨੇ ਭਰਾਤਰੀ ਸੰਦੇਸ਼ ਦਿੱਤਾ ਅਤੇ ਸਰਕਾਰ ਦੀਆਂ ਮੁਲਾਜ਼ਮ ਮਜ਼ਦੂਰ ਕਿਸਾਨ ਮਾਰੂ ਨੀਤੀਆਂ ਤੇ ਆਪਣੇ ਵਿਚਾਰ ਰੱਖਦੇ ਹੋਏ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਦਾ ਪ੍ਰਣ ਦੁਹਰਾਇਆ। ਇਸ ਜੱਥੇਬੰਦਕ ਜ਼ਿਲ੍ਹਾ ਇਜਲਾਸ ਵਿੱਚ ਮੁਲਾਜ਼ਮ ਮੰਗਾਂ ਨਾਲ ਸੰਬੰਧ ਰੱਖਦੇ ਸੱਤ ਮਤੇ ਜਿਸ ਵਿੱਚ ਸਾਰੇ ਕਿਸਮ ਦੇ ਕੱਚੇ ਕਾਮੇ ਪੱਕੇ ਕਰਨ,ਪੁਰਾਣੀ ਪੈਨਸ਼ਨ ਬਹਾਲ ਕਰਨ, ਮਲਟੀਪਰਪਜ਼ ਹੈਲਥ ਇੰਪਲਾਈਜ ਕੇਡਰ ਦਾ ਨਾਂ ਬਦਲਣ, ਸਿਹਤ ਕਾਮਿਆਂ ਦੇ ਕੱਟੇ ਭੱਤੇ ਬਹਾਲ ਕਰਨ, ਮੁਹੱਲਾ ਕਲੀਨਿਕਾਂ ਵਿੱਚ ਰੈਗੂਲਰ ਸਟਾਫ ਦੀ ਭਰਤੀ ਕਰਨ, ਸਿਹਤ ਮਹਿਕਮੇ ਦਾ ਨਿੱਜੀਕਰਨ ਬੰਦ ਕਰਨ,

ਪੰਜਾਬ ਦੇ ਮੁਲਾਜ਼ਮਾਂ ਦੇ ਸਕੇਲ ਪੰਜਾਬ ਪੈਟਰਨ ਤੇ ਦੇਣ ਸੰਬੰਧੀ ਸਮੁੱਚੇ ਇਜਲਾਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਅਤੇ ਜੱਥੇਬੰਦੀ ਵੱਲੋਂ ਮੰਗਲਵਾਰ ਮਿਤੀ 7-6-2022 ਨੂੰ ਇਹ ਮਤੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਰਾਂਹੀਂ ਸਰਕਾਰ ਨੂੰ ਭੇਜੇ ਜਾਣਗੇ ਅਤੇ ਅੰਤ ਵਿੱਚ ਜੱਥੇਬੰਦੀ ਦੀ ਪੁਰਾਣੀ ਬਾਡੀ ਭੰਗ ਕਰਕੇ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸੁਖਵਿੰਦਰ ਸਿੰਘ ਦੋਦਾ ਪ੍ਰਧਾਨ, ਜਨਰਲ ਸਕੱਤਰ ਰਜਿੰਦਰ ਕੁਮਾਰ ਆਲਮਵਾਲਾ, ਵਿੱਤ ਸਕੱਤਰ ਹਰਜੀਤ ਕੌਰ ਦੋਦਾ, ਸੀਨੀਅਰ ਮੀਤ ਪ੍ਰਧਾਨ ਜਸਕਰਨ ਸਿੰਘ ਲੰਬੀ, ਮੀਤ ਪ੍ਰਧਾਨ ਹਰਦਵਿੰਦਰ ਸਿੰਘ ਮੰਟਾ ਆਲਮਵਾਲਾ, ਮੁੱਖ ਸਲਾਹਕਾਰ ਵਿਨੋਦ ਕੁਮਾਰ ਆਲਮਵਾਲਾ ਅਤੇ ਸੁਖਰਾਜ ਸਿੰਘ ਦੋਦਾ ਜੁਆਇੰਟ ਸਕੱਤਰ, ਜਗਮੀਤ ਸਿੰਘ ਦੋਦਾ ਪ੍ਰੈੱਸ ਸਕੱਤਰ, ਜੋਬਨਜੀਤ ਸਿੰਘ ਆਲਮਵਾਲਾ ਦਫਤਰ ਸਕੱਤਰ, ਪਵਨ ਕੁਮਾਰ ਲੰਬੀ ਸਹਾਇਕ ਵਿੱਤ ਸਕੱਤਰ, ਬੂਟਾ ਸਿੰਘ ਚੱਕ ਸ਼ੇਰੇਵਾਲਾ ਸਹਾਇਕ ਪ੍ਰੈੱਸ ਸਕੱਤਰ, ਮਨਜੀਤ ਕੌਰ ਲੰਬੀ ਕਮੇਟੀ ਮੈਂਬਰ, ਅਵਿਨਾਸ਼ ਕੁਮਾਰ ਆਲਮਵਾਲਾ, ਸਵਰਨ ਸਿੰਘ ਲੰਬੀ, ਧਰਮਿੰਦਰ ਸਿੰਘ ਦੋਦਾ, ਰਵੀਦਾਸ ਆਲਮਵਾਲਾ, ਰਮਨਦੀਪ ਸਿੰਘ ਲੰਬੀ, ਕੁਲਬੀਰ ਰਜਨੀ ਦੋਦਾ, ਸ਼ਿਵਰਾਜ ਸਿੰਘ ਚੱਕ ਸ਼ੇਰੇਵਾਲਾ, ਗੁਰਪਿੰਦਰ ਸਿੰਘ ਚੱਕ ਸ਼ੇਰੇਵਾਲਾ, ਮਨਜੀਤ ਕੌਰ ਲੰਬੀ, ਬਲਜਿੰਦਰ ਸਿੰਘ ਚੱਕ ਸ਼ੇਰੇਵਾਲਾ ਤੇ ਜਗਮੀਤ ਸਿੰਘ ਚੱਕ ਸ਼ੇਰੇਵਾਲਾ ਚੁਣੇ ਗਏ। ਸਮੁੱਚੇ ਆਏ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਸਾਥੀ ਸੁਖਵਿੰਦਰ ਸਿੰਘ ਦੋਦਾ ਨੇ ਸਮੁੱਚੀ ਕਮੇਟੀ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਤਨ ਮਨ ਧਨ ਨਾਲ ਨਿਭਾਉਣ ਦਾ ਵਾਅਦਾ ਕੀਤਾ ਅਤੇ ਕਰਮਚਾਰੀਆਂ ਤੋਂ ਇਹ ਵਾਅਦਾ ਲਿਆ ਕਿ ਤੁਸੀਂ ਲੋਕ ਪਿਛਲੇ ਸਮੇਂ ਦੀ ਤਰਾਂ ਇਸ ਕਮੇਟੀ ਦਾ ਸਾਥ ਦਿੰਦੇ ਰਹੋਗੇ। ਸਮੁੱਚੀ ਕਮੇਟੀ ਨੇ ਵਿਚਾਰ ਕਰਦੇ ਹੋਏ ਮਲਟੀਪਰਪਜ਼ ਕਾਮਿਆਂ ਦੀਆਂ ਮੰਗਾਂ ਤੇ ਪੂਰਨ ਦ੍ਰਿੜ੍ਹਤਾ ਨਾਲ ਖੜ ਕੇ ਮੰਗਾਂ ਮੰਨਵਾਉਣ ਦਾ ਪ੍ਰਣ ਕੀਤਾ। ਅੱਜ ਦੇ ਇਸ ਇਜਲਾਸ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਜਗਮੀਤ ਸਿੰਘ ਦੋਦਾ ਨੇ ਨਿਭਾਈ। Author : Malout Live