ਸਿੱਧੂ ਮੂਸੇਵਾਲਾ ਅਮਰ ਰਹੇ ਨਾਲ ਗੂੰਜਿਆ ਮਲੋਟ
ਮਲੋਟ:- ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਇਨਸਾਫ ਲੈਣ ਲਈ ਅਤੇ ਸ਼ਰਧਾਂਜਲੀ ਲਈ ਮਲੋਟ ਦੇ ਨੌਜਵਾਨਾਂ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ ਸੈਂਕੜਿਆਂ ਨੌਜਵਾਨਾਂ ਨੇ ਮਾਰਚ 'ਚ ਸ਼ਮੂਲੀਅਤ ਕੀਤੀ। ਇਹ ਮਾਰਚ ਬੱਸ ਅੱਡੇ ਤੋਂ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਚੌਂਕ ਤੱਕ ਕੱਢਿਆ ਗਿਆ। ਜਿਸ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਵੱਲੋਂ ਮੂਸੇਵਾਲਾ ਅਮਰ ਰਹੇ, WE WANT JUSTICE ਮੂਸੇਵਾਲਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਿਆ।
ਸ਼ਹਿਰ ਦੇ ਨੌਜਵਾਨ ਆਗੂ ਮੋਹਿਤ ਸੋਨੀ, ਚਿੰਟੂ ਬਠਲਾ ਨੇ ਪੰਜਾਬ ਸਰਕਾਰ ਅੱਗੇ ਕਤਲ ਮਾਮਲੇ ਦਾ ਇਨਸਾਫ ਲੈਣ ਲਈ ਤੇ ਪੰਜਾਬ ਅੰਦਰ ਦਿਨੋਂ ਦਿਨ ਵੱਧ ਰਹੀਆਂ ਵਾਰਦਾਤਾਂ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ। ਨੌਜਵਾਨ ਆਗੂ ਮੋਹਿਤ ਸੋਨੀ ਨੇ 8 ਜੂਨ ਨੂੰ ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦੀ ਹੋਣ ਵਾਲੀ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੰਦੀਪ ਕੁਮਾਰ, ਅਮਿਤ ਸ਼ਰਮਾ, ਲਵਪ੍ਰੀਤ ਭੁੱਲਰ, ਵਰੁਣ ਪਾਹਵਾ, ਸਤਪਾਲ ਭੂੰਦੜ, ਸੰਦੀਪ ਖਟਕ, ਰਵੀ ਵਰਮਾ, ਸੰਦੀਪ ਸੀਪਾ, ਓਮ ਪ੍ਰਕਾਸ਼ ਖਿੱਚੀ, ਰਾਜਨ ਖੁਰਾਣਾ ਆਦਿ ਹਾਜ਼ਰ ਸਨ। Author : Malout Live