ਸੰਵਿਧਾਨ ਬਚਾਓ ਰਾਸ਼ਟਰੀ ਰੈਲੀ ਚ’ ਮਲੋਟ ਤੋਂ ਕਾਂਗਰਸ ਵਰਕਰਾਂ ਨੇ ਲਿਆ ਹਿੱਸਾ- ਵਾਇਸ ਚੇਅਰਮੈਨ ਪੰਜਾਬ ਪ੍ਰੋ. ਰੂਬੀ ਦੀ ਅਗਵਾਈ ਚ ਹੋਏ ਦਿੱਲੀ ਰਵਾਨਾ

ਆਲ ਇੰਡਿਆ ਕਾਂਗਰਸ ਵੱਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ 26 ਨਵੰਬਰ ਨੂੰ ਸੰਵਿਧਾਨ ਰੱਖਿਅਕ ਮੁਹਿੰਮ ਦੇ ਤਹਿਤ ਰਾਸ਼ਟਰ ਪੱਧਰੀ ਰੈਲੀ ਆਯੋਜਿਤ ਕੀਤੀ ਗਈ। ਜਿਸ ਵਿਚ ਹਿੰਸਾ ਲੈਣ ਲਈ ਐੱਸ.ਸੀ ਵਿੰਗ ਪੰਜਾਬ ਦੇ ਵਾਇਸ ਚੇਅਰਮੈਨ ਪ੍ਰੋ. ਰੁਪਿੰਦਰ ਕੌਰ ਰੂਬੀ ਦੀ ਅਗਵਾਈ ਵਿੱਚ ਹਲਕਾ ਮਲੋਟ ਤੋਂ ਕਾਂਗਰਸ ਦੇ ਜੁਝਾਰੂ ਵਰਕਰ ਦਿੱਲੀ ਲਈ ਰਵਾਨਾ ਹੋਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਆਲ ਇੰਡਿਆ ਕਾਂਗਰਸ ਵੱਲੋਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਖੇ 26 ਨਵੰਬਰ ਨੂੰ ਸੰਵਿਧਾਨ ਰੱਖਿਅਕ ਮੁਹਿੰਮ ਦੇ ਤਹਿਤ ਰਾਸ਼ਟਰ ਪੱਧਰੀ ਰੈਲੀ ਆਯੋਜਿਤ ਕੀਤੀ ਗਈ। ਜਿਸ ਵਿਚ ਹਿੰਸਾ ਲੈਣ ਲਈ ਐੱਸ.ਸੀ ਵਿੰਗ ਪੰਜਾਬ ਦੇ ਵਾਇਸ ਚੇਅਰਮੈਨ ਪ੍ਰੋ. ਰੁਪਿੰਦਰ ਕੌਰ ਰੂਬੀ ਦੀ ਅਗਵਾਈ ਵਿੱਚ ਹਲਕਾ ਮਲੋਟ ਤੋਂ ਕਾਂਗਰਸ ਦੇ ਜੁਝਾਰੂ ਵਰਕਰ ਦਿੱਲੀ ਲਈ ਰਵਾਨਾ ਹੋਏ। ਇਸ ਰਾਸ਼ਟਰ ਪੱਧਰੀ ਰੈਲੀ ਨੂੰ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੂਲ ਗਾਂਧੀ, ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਅਰਜੂਨ ਖੜਗੇ, ਐੱਸ.ਸੀ.ਐੱਸ.ਟੀ ਰਾਸ਼ਟਰੀ ਪ੍ਰਧਾਨ ਕੇ.ਰਾਜੂ, ਐੱਸ.ਸੀ ਵਿੰਗ ਰਾਸ਼ਟਰੀ ਚੇਅਰਮੈਨ ਰਾਜੇਸ਼ ਲਿਲੋਥੀਆ ਤੇ ਸੂਬਾ ਚੇਅਰਮੈਨ ਕੁਲਦੀਪ ਵੈਦ ਨੇ ਦੇਸ਼ ਦੇ ਸੰਵਿਧਾਨ ਨੂੰ ਭਾਜਪਾ ਦੀਆਂ ਨੀਤੀਆਂ ਤੋਂ ਬਚਾਉਣ ਤੇ ਲੋਕਾਂ ਨੂੰ ਜਾਗ ਲਾਉਣ ਲਈ ਵਰਕਰਾਂ ਨੂੰ ਉਤਸ਼ਾਹਿਤ ਕੀਤਾ। ਮਲੋਟ ਹਲਕਾ ਇੰਚਾਰਜ ਤੇ ਵਾਇਸ ਚੇਅਰਮੈਨ ਪੰਜਾਬ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸੱਤਾਧਾਰੀ ਕੇਂਦਰ ਸਰਕਾਰ ਆਪਣੇ ਖ਼ਿਲਾਫ਼ ਉੱਠ ਰਹੀ ਆਵਾਜ਼ ਦਬਾ ਕੇ ਲੋਕਤੰਤਰ ਦੇ ਚੌਥੇ ਥੰਮ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਾ ਰਹੀ ਹੈ।

ਅਯੋਗ ਸੱਤਾਧਾਰੀ ਸਰਕਾਰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਵਿੱਚ ਬੇਰੁਜ਼ਗਾਰੀ, ਭੁੱਖਮਰੀ, ਪ੍ਰੈਸ ਦੀ ਆਜ਼ਾਦੀ, ਭਾਰਤੀ ਰੁਪਏ ਦੀ ਗਿਰਾਵਟ, LPG ਦੀਆਂ ਵਧਦੀਆਂ ਕੀਮਤਾਂ, ਫਿਰਕੂ ਅਸ਼ਾਂਤੀ, ਭਾਰਤੀ ਖੇਤਰ 'ਤੇ ਚੀਨ ਦਾ ਨਾਜਾਇਜ਼ ਕਬਜ਼ਾ, ਨੋਟਬੰਦੀ, ਅਡਾਨੀ ਦੀ ਧੋਖਾਧੜੀ ਜਾਂ ਹਿੰਡਨਬਰਗ ਖੋਜ ਰਿਪੋਰਟ ਹੈ ਪਰ ਜੇਕਰ ਕੋਈ ਇਨ੍ਹਾਂ ਵਿਰੁੱਧ ਉਂਗਲ ਉਠਾਉਂਦਾ ਹੈ ਤਾਂ ਸਰਕਾਰ ਆਵਾਜ਼ ਦਬਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜ਼ਾਲਮ ਸ਼ਾਸਕਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਦੇਸ਼ ਦੇ ਹਰੇਕ ਨਾਗਰਿਕ ਦੇ ਅਧਿਕਾਰਾਂ ਲਈ ਲੋਕਤੰਤਰ ਦੀ ਰਾਖੀ ਕਰੀਏ। ਇਸ ਮੌਕੇ ਸੀਨੀਅਰ ਕਾਂਗਰਸ ਨੇਤਾ ਅਸ਼ਵਨੀ ਖੇੜਾ, ਜਗਦੀਸ਼ ਖੇੜਾ, ਪੀਪੀਸੀਸੀ ਮੈਂਬਰ ਐਡਵੋਕੇਟ ਜਸਪਾਲ ਔਲਖ, ਘਨਸ਼ਾਮ ਪੰਜਕੋਸੀ, ਰੇਸ਼ਮ ਇੰਨਾ ਖੇੜਾ, ਯੂਥ ਨੇਤਾ ਪਿੰਦਰ ਬਰਾੜ ਸੇਖੂ, ਗੁਰਵਿੰਦਰ ਬਰਾੜ ਲਖਮੀਰੇਆਣਾ ਅਤੇ ਸੁਖਪਾਲ ਸਿੰਘ ਤੋਂ ਇਲਾਵਾ ਕਾਂਗਰਸ ਵਰਕਰ ਹਾਜ਼ਿਰ ਸਨ।

Author : Malout Live