ਪਿੰਡ ਭਾਗਸਰ ਵਿੱਚ ਪ੍ਰੋ. ਰੁਪਿੰਦਰ ਰੂਬੀ ਨੂੰ ਪੰਜ ਥਾਵਾਂ ਤੇ ਲੱਡੂਆਂ ਨਾਲ ਤੋਲਿਆ

ਮਲੋਟ:- ਜਿਵੇਂ-ਜਿਵੇਂ ਚੋਣਾਂ ਦੀਆਂ ਤਰੀਕਾ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਗ੍ਰਾੱਫ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੌਰਾਨ ਅੱਜ ਪਿੰਡ ਭਾਗਸਰ ਵਿਖੇ ਪ੍ਰੋ. ਰੁਪਿੰਦਰ ਕੌਰ ਰੂਬੀ ਨੂੰ ਪੰਜ ਥਾਵਾਂ ਤੇ ਲੱਡੂਆਂ ਨਾਲ ਤੋਲਿਆ ਗਿਆ।                        

ਇਸ ਤੋਂ ਸਾਬਿਤ ਹੁੰਦਾ ਹੈ ਕਿ ਪਿੰਡਾਂ ਵਿੱਚ ਜਨ ਮੁਹਿੰਮ ਪ੍ਰੋ.ਰੂਬੀ ਦੇ ਹੱਕ ਵਿੱਚ ਬਹੁਤ ਤੇਜ਼ ਹੋ ਗਈ ਹੈ। ਇਸ ਮੌਕੇ ਭਾਗਸਰ ਪਿੰਡ ਦੀ ਪੰਚਾਇਤ ਅਤੇ ਇਲਾਕੇ ਦੀਆਂ ਵੱਡੀਆਂ ਹਸਤੀਆਂ ਤੋਂ ਇਲਾਵਾ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ।