ਡੀ.ਏ.ਵੀ ਕਾਲਜ, ਮਲੋਟ ਵਿਖੇ ‘Personality Development Workshop’ ਦਾ ਸਮਾਪਨ
,
ਮਲੋਟ:- ਡੀ.ਏ.ਵੀ ਕਾਲਜ, ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ, ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਕੋਆਰਡੀਨੇਟਰ ਡਾ. ਮੁਕਤਾ ਮੁਟਨੇਜਾ ਦੇ ਸਹਿਯੋਗ ਨਾਲ ਚੱਲ ਰਹੀ ਸੱਤ ਰੋਜ਼ਾ ‘Personality Development Workshop’ ਦਾ ਸਮਾਪਨ ਹੋਇਆ। ਵਰਕਸ਼ਾਪ ਦੇ ਦੂਜੇ ਦਿਨ ਪ੍ਰੋਫੈਸਰ ਅਨੂੰ ਸਨਨ ਨੇ ਵਿਦਿਆਰਥੀਆਂ ਨੂੰ ‘Techniques of Personality Development’ ਦੇ ਵੱਖਰੇ-ਵੱਖਰੇ ਪੱਖਾਂ ਬਾਰੇ ਬੜੇ ਦਿਲਚਸਪ ਤਰੀਕੇ ਨਾਲ ਜਾਣੂੰ ਕਰਵਾਇਆ। ਤੀਜੇ ਦਿਨ ਰਿਟਾਇਰਡ ਆਰਮੀ ਅਫਸਰ ਕਰਨਲ ਮਨਿੰਦਰ ਆਹਲੂਵਾਲੀਆ ਨੇ ਵਿਦਿਆਰਥੀਆਂ ਵਿੱਚ ‘Self Confidence’ ਪੈਦਾ ਕਰਨ ਲਈ ਆਰਮੀ ਕੈਂਪ ਦੀ ਕਾਰਗੁਜਾਰੀ ਬਾਰੇ ਅਤੇ ਗੁੰਜਣ ਸਕਸੈਨਾ, ਬਾਨਾ ਸਿੰਘ ਦੀ ਵੀਡੀਓ ਕਲਿੱਪ ਰਾਹੀਂ ਉਨ੍ਹਾਂ ਨੂੰ ਜਿੰਦਗੀ ਦੇ ਹਰ ਹਾਲਾਤ ਵਿੱਚ ਅੱਗੇ ਵੱਧਣ ਲਈ ਪ੍ਰੇਰਿਆ।
ਅਗਲੇ ਦਿਨ ਬ੍ਰਿਟਿਸ਼ ਅਕੈਡਮੀ ਦੀ ਸੰਚਾਲਕ ਮੈਡਮ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ‘Communication Skills’ ਬਾਰੇ ਜਾਣੂੰ ਕਰਵਾਉਂਦੇ ਹੋਏ ਆਪਣੀ ਜਿੰਦਗੀ ਵਿੱਚ 100% ਪਰਫਾਰਮੈਂਸ ਦਿਖਾਉਣ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਆਖਰੀ ਦਿਨ ਡਾ. ਬ੍ਰਹਮਵੇਦ ਸ਼ਰਮਾ ਨੇ ‘Public Speaking’ ਵਿਸ਼ੇ ਬਾਰੇ ਦਸਦੇ ਹੋਏ ਵਿਦਿਆਰਥੀਆਂ ਨੂੰ ਸਫਲਤਾ ਦਾ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਆ। ਇਸ ਵਰਕਸ਼ਾਪ ਦਾ 100 ਤੋਂ ਵੀ ਵੱਧ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਲਾਭ ਲਿਆ। ਵਰਕਸ਼ਾਪ ਦੇ ਹਰ ਦਿਨ ਦੇ ਅੰਤ ਵਿੱਚ ਸਾਰੇ ਸਰੋਤ ਵਿਅਕਤੀਆਂ ਨੇ ਭਾਗੀਦਾਰਾਂ ਦੁਆਰਾ ਉਠਾਏ ਗਏ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਦੀਆਂ ਆਸ਼ੰਕਾਵਾਂ ਦੂਰ ਕੀਤੀਆਂ। ਕਾਰਜਕਾਰੀ ਪ੍ਰਿੰਸੀਪਲ, ਸ਼੍ਰੀ ਸੁਭਾਸ਼ ਗੁਪਤਾ ਨੇ ਕੋਆਰਡੀਨੇਟਰ, ਡਾ. ਮੁਕਤਾ ਮੁਟਨੇਜਾ ਨੂੰ ਅਜਿਹੇ ਗਿਆਨਵਰਧਕ ਸਮਾਗਮ ਦੇ ਸਫਲਤਾਪੂਰਵਕ ਸਮਾਪਨ ਲਈ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਦਾ ਦਿਲੋਂ ਧੰਨਵਾਦ ਕੀਤਾ। Author : Malout Live