ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਮੀਟਿੰਗ ਵਿੱਚ ਐੱਸ.ਸੀ ਮੋਰਚਾ ਮਲੋਟ ਦੇ ਪ੍ਰਧਾਨ, ਮਹਿਲਾ ਮੋਰਚਾ ਲੰਬੀ ਦੇ ਪ੍ਰਧਾਨ ਦੀ ਹੋਈ ਨਿਯੁਕਤੀ

ਰਿਪਬਲਿਕਨ ਪਾਰਟੀ ਆਫ ਇੰਡੀਆ ਦੀ ਮੀਟਿੰਗ ਵਿੱਚ ਐੱਸ.ਸੀ ਮੋਰਚਾ ਮਲੋਟ ਦੇ ਪ੍ਰਧਾਨ ਅਤੇ ਮਹਿਲਾ ਮੋਰਚਾ ਲੰਬੀ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ। ਉਹਨਾਂ ਵੱਲੋਂ ਵੀ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਉਹ ਪਾਰਟੀ ਦੀ ਮਾਨ ਮਰਿਆਦਾ ਨੂੰ ਬਣਾਈ ਰੱਖਣਗੇ ਤੇ ਪਾਰਟੀ ਦੀ ਵਿਚਾਰਧਾਰਾ ਜਨਤਾ ਤੱਕ ਪਹੁੰਚਾਉਣ ਲਈ ਪੁਰਜ਼ੋਰ ਯਤਨ ਕਰਨਗੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਰਿਪਬਲਿਕਨ ਪਾਰਟੀ ਦੇ ਸੂਬਾ ਪ੍ਰਧਾਨ ਦੇ ਲਗਾਤਾਰ ਯਤਨਾ ਸਦਕਾ ਇੱਕ ਹੋਰ ਮੀਟਿੰਗ ਸਫ਼ਲਤਾਪੂਰਵਕ ਕੀਤੀ ਗਈ। ਇਸ ਮੀਟਿੰਗ ਵਿੱਚ ਮਲੋਟ ਤੋਂ ਸ੍ਰੀ ਮੁਕੱਦਰ, ਉਹਨਾਂ ਦੇ ਸਾਥੀ, ਜਸਪਾਲ ਕੌਰ ਔਲਖ ਤੇ ਹੋਰ ਬਹੁਤ ਸਾਰੇ ਸਾਥੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਰ.ਪੀ.ਆਈ ਵਿੱਚ ਸ਼ਾਮਿਲ ਹੋਏ। ਸੂਬਾ ਪ੍ਰਧਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਡੇ ਸਾਥੀ ਕਾਫੀ ਸਮੇਂ ਤੋਂ ਪਾਰਟੀ ਦੇ ਵਿੱਚ ਸਰਗਰਮ ਹਨ ਅੱਜ ਪਾਰਟੀ ਨੇ ਉਹਨਾਂ ਦਾ ਤਹਿ-ਦਿਲੋਂ ਸਵਾਗਤ ਕੀਤਾ ਤੇ ਸ਼੍ਰੀ ਮੁਕੱਦਰ ਨੂੰ ਐੱਸ.ਸੀ ਮੋਰਚਾ ਮਲੋਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜਸਪਾਲ ਕੌਰ ਨੂੰ ਮਹਿਲਾ ਮੋਰਚਾ ਲੰਬੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ।

ਉਹਨਾਂ ਵੱਲੋਂ ਵੀ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਉਹ ਪਾਰਟੀ ਦੀ ਮਾਨ ਮਰਿਆਦਾ ਨੂੰ ਬਣਾਈ ਰੱਖਣਗੇ ਤੇ ਪਾਰਟੀ ਦੀ ਵਿਚਾਰਧਾਰਾ ਜਨਤਾ ਤੱਕ ਪਹੁੰਚਾਉਣ ਲਈ ਪੁਰਜ਼ੋਰ ਯਤਨ ਕਰਨਗੇ। ਇਸ ਮੌਕੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ, ਸੁਖਮੰਦਰ ਸਿੰਘ ਰੁਪਾਣਾ ਸਲਾਹਕਾਰ ਪੰਜਾਬ, ਗੁਰਸੇਵਕ ਸਿੰਘ ਔਲਖ ਮਲੋਟ ਹਲਕਾ ਇੰਚਾਰਜ, ਰਵਿੰਦਰ ਜਜੋਰੀਆ ਸੀ ਦਫਤਰ ਇੰਚਾਰਜ ਪੰਜਾਬ, ਅਜੇ ਕੁਮਾਰ, ਦਰਸ਼ਨ ਸਿੰਘ, ਬਘੇਲ ਸਿੰਘ, ਨੀਰਜ ਆਸ਼ੂ ਗਿੱਲ ਆਦਿ ਹਾਜ਼ਿਰ ਹੋਏ।

Author : Malout Live