ਜੀ.ਟੀ.ਬੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਮਾਰੀਆਂ ਮੱਲਾਂ

ਮਲੋਟ: ਖੇਡਾਂ ਵਤਨ ਪੰਜਾਬ ਦੀਆਂ, ਜੋ ਕਿ ਮਿਤੀ 28-09-2023 ਤੋਂ 02-10-2023 ਤੱਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-2 ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਜੀ.ਟੀ.ਬੀ ਸੀਨੀਅਰ ਸੈਕੰਡਰੀ ਸਕੂਲ (ਮਲੋਟ) ਦੇ ਵਿਦਿਆਰਥੀ ਨੇ ਖੇਡਾਂ ਵਿੱਚ ਮੱਲਾਂ ਮਾਰੀਆਂ। ਜਿਸ ਵਿਚ ਰਿਤਿਕਾ ਨੇ U-14 ਉੱਚੀ ਛਾਲ ਵਿੱਚ ਸੋਨੇ ਦਾ ਤਗਮਾ ਜਿੱਤਿਆ, ਅਵਲੀਨ ਕੌਰ ਨੇ U-14 ਉੱਚੀ ਛਾਲ ਵਿੱਚ ਚਾਂਦੀ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ U-17 ਦੇ ਵਿਸ਼ਵਜੀਤ ਸਿੰਘ ਸ਼ਾਟ-ਪੁੱਟ ਵਿੱਚ ਸੋਨੇ ਦਾ ਤਗ਼ਮਾ, ਪਾਵਰ-ਲਿਫਟਿੰਗ ਵਿੱਚ ਵੀ ਸੋਨੇ ਦਾ ਤਗਮਾ, ਗੁਰਲਾਲ ਸਿੰਘ ਪਾਵਰ ਲਿਫਟਿੰਗ ਵਿੱਚ ਚਾਂਦੀ ਦਾ ਤਗਮਾ, ਹੁਸਨਪ੍ਰੀਤ ਕੌਰ ਪਾਵਰ- ਲਿਫਟਿੰਗ ਵਿੱਚ ਸੋਨੇ ਦਾ ਤਗ਼ਮਾ, ਨਵਨੀਤ ਕੌਰ ਉੱਚੀ ਛਾਲ ਸੋਨੇ ਦਾ ਤਗਮਾ, ਸੋਨਾਕਸ਼ੀ ਕੁਮਾਰੀ ਉੱਚੀ ਛਾਲ ਚਾਂਦੀ ਦਾ ਤਗਮਾ, ਪਰਨੀਤ ਕੌਰ 1500 ਮੀਟਰ ਦੌੜ ਚਾਂਦੀ ਦਾ ਤਗ਼ਮਾ,

ਏਕਨੂਰ ਸਿੰਘ ਡਿਸਕਸ ਥ੍ਰੋ ਚਾਂਦੀ ਦਾ ਤਗ਼ਮਾ, ਇਸ ਤਰ੍ਹਾਂ U-21 ਦੇ ਮਨਕੋਮਲ ਕੌਰ ਲੰਬੀ ਛਾਲ ਵਿੱਚ ਸੋਨੇ ਦਾ ਤਗ਼ਮਾ, ਤੀਹਰੀ ਛਾਲ ਵਿੱਚ ਵੀ ਸੋਨੇ ਦਾ ਤਗ਼ਮਾ, ਹੁਸਨਪ੍ਰੀਤ ਕੌਰ ਜੈਵਲਿਨ-ਥ੍ਰੋ ਵਿੱਚ ਸੋਨੇ ਦਾ ਤਗਮਾ ਤੇ ਡਿਸਕਸ-ਥ੍ਰੋ ਵਿੱਚ ਕਾਂਸੇ ਦਾ ਤਗਮਾ, ਸਾਹਿਬ ਜੋਤ ਸਿੰਘ ਲੰਬੀ ਛਾਲ ਚਾਂਦੀ ਦਾ ਤਗ਼ਮਾ, ਅਰਨੀਤ ਕੌਰ 400 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ, ਰਵਿੰਦਰ ਕੌਰ ਸ਼ਾਟ-ਪੁੱਟ ਵਿੱਚ ਚਾਂਦੀ ਦਾ ਤਗ਼ਮਾ, ਮਹਿਕਦੀਪ ਕੌਰ ਤੀਹਰੀ ਛਾਲ ਕਾਂਸੇ ਦਾ ਤਗ਼ਮਾ, ਫੁੱਟਬਾਲ ਦੀ ਟੀਮ ਨੇ (U-21) ਦੂਸਰੇ ਸਥਾਨ ਤੇ ਰਹਿ ਕੇ ਚਾਂਦੀ ਦਾ ਤਗਮਾ ਹਾਸਿਲ ਕਰਕੇ ਜੀ.ਟੀ.ਬੀ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਮਾਨ ਵਧਾਇਆ। ਇਸ ਸਮੇਂ ਸਕੂਲ ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਸਾਰੇ ਡੀ.ਪੀ.ਈ. ਬੋਹੜ ਸਿੰਘ, ਮੈਡਮ ਸਰੋਜ ਰਾਣੀ, ਗੁਰਪ੍ਰੀਤ ਸਿੰਘ, ਰਾਜਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਨੂੰ ਅਤੇ ਵਿਦਿਆਥੀਆਂ ਨੂੰ ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਵਧਾਈਆ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। Author: Malout Live