ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਜੀ ਦੀ ਜੈਯੰਤੀ ਮੌਕੇ ਗਲੀਆਂ 'ਚ ਕੀਤੀ ਸਫ਼ਾਈ

ਮਲੋਟ: ਬੀਤੇ ਦਿਨੀਂ ਸਥਾਨਕ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸਕੂਲ ਦੇ ਆਸ-ਪਾਸ ਦੀਆਂ ਗਲੀਆਂ 'ਚ ਸਾਫ਼ ਸਫ਼ਾਈ ਕਰਕੇ ਅਤੇ ਨਮਨ ਕਰਕੇ ਸ਼ਰਧਾ ਨਾਲ ਮਹਾਤਮਾ ਗਾਂਧੀ ਜੀ ਦੀ ਜੈਯੰਤੀ ਮਨਾਈ। ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਨੇ ਮਹਾਤਮਾ ਗਾਂਧੀ ਜੀ ਦੀ ਜੀਵਨੀ ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਅਤੇ ਦੇਸ਼ ਸੇਵਾ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਆਸ-ਪਾਸ ਦੀਆਂ ਗਲੀਆਂ ਵਿੱਚ ਸਾਫ਼-ਸਫ਼ਾਈ ਕਰਦੇ ਹੋਏ ਕੂੜਾ ਕਰਕਟ ਚੁੱਕਿਆ। ਇਸ ਮੌਕੇ ਵਿਦਿਆਰਥੀਆਂ, ਸਟਾਫ਼ ਮੈਂਬਰਾਂ, ਪ੍ਰਿੰਸੀਪਲ ਕਮ ਡਾਇਰੈਕਟਰ ਚੰਦਰ ਮੋਹਣ ਸੁਥਾਰ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਰਜਨੀ ਸੁਥਾਰ ਨੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਸ਼ਵੇਤਾ ਮੱਕੜ, ਜੈਸਮੀਨ ਸੁਥਾਰ, ਵੀਰਪਾਲ ਕੌਰ, ਮਨਪ੍ਰੀਤ ਕੌਰ, ਬੀਨੂੰ ਰਾਣੀ, ਸੁਦੇਸ਼ ਰਾਣੀ, ਗੁਰਜੀਤ ਕੌਰ, ਕੁਲਦੀਪ ਕੌਰ, ਸਿਮਰਜੀਤ ਕੌਰ, ਮਨਜੀਤ ਕੌਰ, ਪੂਜਾ ਸ਼ਰਮਾ, ਸਾਨੀਆ ਰਾਣੀ, ਕਿਰਨਦੀਪ ਕੌਰ, ਸੁਖਪ੍ਰੀਤ ਕੌਰ, ਜੋਤੀ ਚੌਹਾਨ, ਪਰਮਜੀਤ ਕੌਰ ਅਤੇ ਰੀਤੂ ਬਾਲਾ ਵੀ ਮੌਜੂਦ ਸਨ। Author: Malout Live