ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੀ ਕਰਜ ਮਾਫੀ ਦੀ ਸਕੀਮ ਦੀ ਸੁਰੂਆਤ ਮੁੱਖ ਮੰਤਰੀ ਨੇ ਰੋਪੜ ਤੋਂ ਕੀਤੀ ਸਕੀਮ ਲਾਂਚ ਜਿਲਾ ਪੱਧਰੀ ਸਮਾਗਮ ਵਿਚ ਵਿਧਾਇਕ ਅਤੇ ਡਿਪਟੀ ਕਮਿਸਨਰ ਨੇ ਸਕੀਮ ਦੀ ਕੀਤੀ ਆਰੰਭਤਾ

ਸ੍ਰੀ ਮੁਕਤਸਰ ਸਾਹਿਬ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁੱਕਰਵਾਰ ਨੂੰ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਲਈ ਕਰਜਾਂ ਰਾਹਤ ਸਕੀਮ ਦੀ ਸਰੂਆਤ ਕੀਤੀ ਗਈ। ਇਸ ਸਕੀਮ ਤਹਿਤ 2.85 ਲੱਖ ਲੋਕਾਂ ਦਾ 520 ਕਰੋੜ ਰੁਪਏ ਦਾ ਕਰਜ ਮਾਫ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸਮਾਗਮ ਦੌਰਾਨ ਦੱਸਿਆ ਕਿ ਇਸ ਤੋਂ ਪਹਿਲਾਂ ਰਾਜ ਸਰਕਾਰ 5.85 ਲੱਖ ਕਿਸਾਨਾਂ ਦਾ  4700 ਕਰੋੜ ਦਾ ਕਰਜਾ ਵੀ ਮਾਫ ਕਰ ਚੁੱਕੀ ਹੈ। ਇਸ ਸਬੰਧ ਵਿਚ ਜਿਲਾ ਪੱਧਰ ਤੇ ਹੋਏ ਸਮਾਗਮ ਦੌਰਾਨ ਗਿੱਦੜਬਾਹਾ ਦੇ  ਵਿਧਾਇਕ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਡਿਪਟੀ ਕਮਿਸਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਅਤੇ ਸ੍ਰੀਮਤੀ ਕਰਨ ਕੌਰ ਬਰਾੜ ਸਾਬਕਾ ਵਿਧਾਇਕ ਨੇ ਲਾਭਪਾਤਰੀਆਂ ਨੂੰ ਕਰਜਾ ਮਾਫੀ ਦੇ ਸਰਟੀਫਿਕੇਟ ਵੰਡ ਕੇ ਸਕੀਮ ਦੀ ਜਿਲੇ ਵਿਚ ਆਰੰਭਤਾ ਕਰਵਾਈ। ਇਸ ਮੌਕੇ ਜਿਲਾ ਦੇ  ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ  ਜਿਲੇ ਦੇ ਕੁੱਲ 200 ਬੇ-ਜਮੀਨੇ ਲਾਭਪਾਤਰੀਆਂ ਨੂੰ 23.29 ਲੱਖ ਰੂਪਏ ਦੀ ਕਰਜਾ ਰਾਹਤ ਮੁਆਫੀ ਕੀਤੀ ਗਈ।

ਇਸ ਸਮਾਗਮ ਵਿਚ ਆਏ ਲਾਭ ਪਾਤਰੀਆਂ ਨੂੰ ਉਕਤ ਉਚ ਅਧਿਕਾਰੀਆਂ ਵੱਲੋਂ ਕਰਜਾ ਰਾਹਤ ਸਰਟੀਫਿਕੇਟ ਵੰਡੇ ਗਏ।  ਉਨਾਂ ਨੇ ਦੱਸਿਆ ਕਿ ਜਿਲੇ ਦੀਆਂ ਵੱਖ ਵੱਖ ਸੁਸਾਇਟੀਆਂ ਨਾਲ ਸਬੰਧਤ ਲਾਭਪਾਤਰੀਆਂ ਦੇ ਕਰਜੇ ਮਾਫ ਕੀਤੇ ਗਏ ਹਨ।  ਸ.ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਤੋਂ ਬਾਅਦ ਬੇਜਮੀਨੇ ਅਤੇ ਖੇਤ ਮਜਦੂਰਾਂ ਦੇ ਕਰਜ ਮਾਫ ਕਰਕੇ ਸਰਕਾਰ ਨੇ ਸਮਾਜ ਦੇ ਗਰੀਬ ਤਬਕੇ ਲਈ ਬਹੁਤ ਚੰਗਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਸੂਬਾ ਸਰਕਾਰ ਨੇ ਪੈਨਸਨਾਂ ਅਤੇ ਸਗਨ ਸਕੀਮ ਦੀ ਰਕਮ ਵਿਚ ਵਾਧਾ ਕਰਕੇ ਸਮਾਜ ਦੇ ਕਮਜੋਰ ਵਰਗਾਂ ਲਈ ਵੱਡੀ ਰਾਹਤ ਦਿੱਤੀ ਹੈ ਜਦ ਕਿ ਔਰਤਾਂ ਨੂੰ ਮੁਫਤ ਬਸ ਸਫਰ ਦੀ ਸਹੁਲਤ ਵੀ ਪੰਜਾਬ ਸਰਕਾਰ ਨੇ ਦਿੱਤੀ ਹੈ। ਇਸ ਮੋਕੇ ਏ ਡੀ ਸੀ ਗੁਰਜੀਤ ਸਿੰਘ ਅਰਬਨ, ਜਨਰਲ ਸਹਾਇਕ ਗਗਨਦੀਪ ਸਿੰਘ, ਡੀ ਆਰ ਓ ਕੋਪਰੇਟਿਵ ਸੋਸਾਇਟੀ ਨਰਿੰਦਰ ਕੁਮਾਰ, ਐਮ ਡੀ ਮਨਬੀਰ ਸਿੰਘ, ਬਲਦੇਵ ਸਿੰਘ ਭੁੰਦੜ ਚੇਅਰਮੈਨ ਕੋਪਰੇਟਿਵ ਸੋਸਾਇਟੀ, ਪਰਮਵੀਰ ਸਿੰਘ ਭੰਡਾਰੀ ਆਦਿ ਹਾਜਰ ਸਨ।