ਡੇਂਗੂ ਦੀ ਰੋਕਥਾਮ ਲਈ ਗਿੱਦੜਬਾਹਾ ਵਿਖੇ ਐਸਡੀਐਮ ਗਿੱਦੜਬਾਹਾ ਵੱਲੋਂ ਕੀਤੀ ਗਈ ਅਹਿਮ ਮੀਟਿੰਗ
ਗਿੱਦੜਬਾਹਾ :- ਗਿੱਦੜਬਾਹਾ ਸ਼ਹਿਰ ਵਿੱਚ ਵੱਧ ਰਹੇ ਡੇਂਗੂ ਦੇ ਪ੍ਰਕੋਪ ਦੀ ਰੋਕਥਾਮ ਲਈ ਅੱਜ ਇੱਕ ਮੀਟਿੰਗ ਸ਼੍ਰੀ ਓਮ ਪ੍ਰਕਾਸ਼ ਪੀ.ਸੀ.ਐੱਸ, ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼੍ਰੀ ਨਰਿੰਦਰ ਕੁਮਾਰ ਮੁੰਜਾਲ (ਬਿੰਟਾ ਅਰੋੜਾ), ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ, ਡਾ. ਪ੍ਰਵਜੀਤ ਸਿੰਘ ਗੁਲਾਟੀ, ਐਸ.ਐਮ.ਓ, ਗਿੱਦੜਬਾਹਾ, ਡਾ. ਸੀਮਾ ਗੋਇਲ ਜਿਲਾ ਐਪੀਡੀਮਾਲੋਜਿਸਟ, ਸ਼੍ਰੀ ਪੰਕਜ ਕੁਮਾਰ ਸੀ.ਡੀ.ਪੀ.ਓ ਗਿੱਦੜਬਾਹਾ, ਸ਼੍ਰੀ ਲਾਲ ਚੰਦ ਹੈਲਥ ਸੁਪਰਵਾਈਜਰ, ਸ਼੍ਰੀ ਭਗਵਾਨ ਦਾਸ ਹੈਲਥ ਸੁਪਰਵਾਈਜਰ ਅਤੇ ਨਗਰ ਕੌਂਸਲ ਗਿੱਦੜਬਾਹਾ ਦੇ ਅਧਿਕਾਰੀ ਹਾਜਰ ਹੋਏ।
ਮੀਟਿੰਗ ਵਿੱਚ ਡੇਂਗੂ ਨੂੰ ਰੋਕਣ ਲਈ ਸਾਰਿਆਂ ਵੱਲੋਂ ਆਪਣੇ-ਆਪਣੇ ਸੁਝਾਅ ਦਿੱਤੇ ਗਏ ਅਤੇ ਇਸ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਬਾਰੇ ਅਤੇ ਉਸਦੀ ਰੋਕਥਾਮ ਲਈ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਐਸ.ਡੀ.ਐਮ ਗਿੱਦੜਬਾਹਾ ਵੱਲੋਂ ਮੌਕੇ ਤੇ ਹਾਜਰ ਨਗਰ ਕੌਂਸਲ ਗਿੱਦੜਬਾਹਾ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸ਼ਹਿਰ ਵਿੱਚ ਵੱਧ ਤੋਂ ਵੱਧ ਮੁਨਿਆਦੀ ਕਰਵਾਉਣ। ਸਿਹਤ ਵਿਭਾਗ ਅਤੇ ਨਗਰ ਕੌਂਸਲ ਮੰਡੀ ਦੀਆਂ ਐਨ.ਜੀ.ਓਜ ਨਾਲ ਸਹਿਯੋਗ ਕਰਕੇ ਸ਼ਹਿਰ ਵਿੱਚ ਜਾਗਰੂਕਤਾ ਰੈਲੀਆਂ ਦਾ ਆਯੋਜਨ ਕਰਨ। ਇਸ ਸਬੰਧ ਵਿੱਚ ਨਗਰ ਕੌਂਸਲ ਦੇ ਸਾਰੇ ਐਮ.ਸੀ ਸਹਿਯੋਗ ਦੇਣਗੇ। ਐਸ.ਡੀ.ਐਮ ਗਿੱਦੜਬਾਹਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਦੱਸੀਆਂ ਜਾਂਦੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਕਿਸੇ ਵੀ ਜਗਾ ਤੇ ਪਾਣੀ ਆਦਿ ਨਾ ਖੜਾ ਹੋਣ ਦੇਣ ਅਤੇ ਵਰਤਨ ਵਾਲੇ ਪਾਣੀ ਨੂੰ ਵੀ ਹਰ ਸਮੇਂ ਢੱਕ ਕੇ ਰੱਖਣਾ ਤਾਂ ਕਿ ਡੇਂਗੂ ਦਾ ਲਾਰਵਾ ਪੈਦਾ ਹੀ ਨਾ ਹੋਵੇ, ਤਾਂ ਕਿ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ।