ਸੀ.ਆਈ.ਏ-2 ਇੰਚਾਰਜ ਮਲੋਟ ਐੱਸ.ਆਈ ਕੁਲਬੀਰ ਚੰਦ ਨੇ ਸਮੇਤ ਟੀਮ 12 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਇੱਕ ਔਰਤ ਨੂੰ ਕੀਤਾ ਕਾਬੂ

ਮਲੋਟ: ਸੀ.ਆਈ.ਏ-2 ਇੰਚਾਰਜ ਐੱਸ.ਆਈ ਕੁਲਬੀਰ ਚੰਦ ਜੋ ਕਿ ਸਮੇਤ ਕਰਮਚਾਰੀਆਂ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਲਿੰਕ ਰੋਡ ਬੱਸ ਸਟੈਂਡ ਜਿਸ ਪਾਸੇ ਬੱਸਾਂ ਨਿਕਲਦੀਆਂ ਹਨ ਸੀ। ਇਸ ਦੌਰਾਨ ਇੱਕ ਲੇਡੀਜ਼ ਜਿਸਦੇ ਸੱਜੇ ਹੱਥ ਵਿੱਚ ਕਾਲੇ ਰੰਗ ਦਾ ਬੈਗ ਸੀ ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਇਕ ਦਮ ਘਬਰਾ ਗਈ ਅਤੇ ਬੱਸ ਅੱਡਾ ਵਾਲੇ ਪਾਸੇ ਤੇਜ਼ੀ ਨਾਲ ਖਿਸਕਣ ਲੱਗੀ। ਇਸ ਦੌਰਾਨ ਸੀ.ਆਈ.ਏ ਇੰਚਾਰਜ ਵੱਲੋਂ ਗੱਡੀ ਰੁਕਵਾ ਕੇ ਸਾਥੀ

ਕਰਮਚਾਰੀਆਂ ਦੀ ਮੱਦਦ ਨਾਲ ਸ਼ੱਕ ਦੇ ਆਧਾਰ ਤੇ ਰੋਕ ਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਲਖਵਿੰਦਰ ਕੌਰ ਦੱਸਿਆ ਅਤੇ ਜਿਸ ਦੌਰਾਨ ਬੈਗ ਵਿੱਚ ਨਸ਼ੀਲੀ ਵਸਤੂ ਜਾਪਦੀ ਹੋਈ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 12 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਜਿਸ ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਮੁਕੱਦਮਾ ਨੰਬਰ 26 ਮਿਤੀ 25-02-2024 ਅ/ਧ 15ਬੀ/61/85 ਥਾਣਾ ਸਿਟੀ ਮਲੋਟ ਵਿਖੇ ਰਜਿਸਟਰ ਕੀਤਾ ਗਿਆ। Author: Malout Live