ਉਪਵੈਦ ਯੂਨੀਅਨ ਲਗਾਵੇਗੀ 17 ਜੂਨ ਨੂੰ ਧੂਰੀ ਧਰਨਾ

ਮਲੋਟ (ਪਵਨ ਨੰਬਰਦਾਰ):- ਬੀਤੇ ਦਿਨ ਆਯੂਰਵੈਦਿਕ ਡੀ ਫਾਰਮੇਸੀ ਉੋਪਵੈਦ ਯੂਨੀਅਨ ਪੰਜਾਬ (ਰਜਿ 15/2018) ਜਿਲ੍ਹਾ ਇਕਾਈ ਫਾਜ਼ਿਲਕਾ ਵੱਲੋਂ ਸੂਬਾ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਉਪਵੈਦ ਦੀਆ ਮੰਗਾਂ ਨੂੰ ਲੈ ਕੇ ਫਾਜਿਲਕਾ ਦੇ ਪ੍ਰਤਾਪ ਬਾਗ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ 17 ਜੂਨ ਸ਼ੁੱਕਰਵਾਰ ਨੂੰ ਕਕੜਾਵਾਲ ਚੌਂਕ ਵਿਖੇ ਰੋਡ ਬੰਦ ਕਰਕੇ ਧਰਨਾ ਲਗਾਉਣ ਦਾ ਫੈਸਲਾ ਲਿਆ।  ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾਂ ਸਾਲ 2016 ਵਿੱਚ ਉਪਵੈਦ ਦੀਆ 285 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਨਜੂਰੀ ਦਿੱਤੀ ਗਈ ਸੀ ਪਰ ਅਧੀਨ ਸੇਵਾਵਾਂ ਚੋਣ ਬੋਰਡ ਨੇ ਆਪਣੀ ਮਨਮਰਜ਼ੀ ਕਰਦੇ ਹੋਏ ਇਸ਼ਤਿਹਾਰ ਜਾਰੀ ਨਹੀ ਕੀਤਾ ਤੇ ਜਿਸ ਕਾਰਨ ਹਜ਼ਾਰਾ ਉਪਵੈਦ ਉਵਰਏਜ਼ ਹੋ ਗਏ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਮਈ ਨੂੰ ਕੈਬਨਿਟ ਮੀਟਿੰਗ ਵਿੱਚ 26,454 ਅਸਾਮੀਆ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਨਜੂਰੀ ਦਿੱਤੀ। ਜਿਸ ਵਿੱਚ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਹਿੱਸੇ ਆਈਆ 2187 ਅਸਾਮੀਆਂ ਦੀ 2 ਮਈ 2022 ਨੂੰ ਲਿਸਟ ਜਾਰੀ ਕੀਤੀ।

ਜਿਸ ਵਿੱਚ ਉਪਵੈਦ ਦੇ ਹਿੱਸੇ 358 ਪੋਸਟਾਂ ਆਈਆ ਪਰ ਮਿਤੀ 04 ਮਈ 2022 ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਦੁਬਾਰਾ ਅਸਾਮੀਆ ਦੇ ਸੂਚੀ ਨੋਟਿਸ ਜਾਰੀ ਕੀਤਾ। ਜਿਸ ਵਿੱਚ ਉਪਵੈਦ ਦੀਆ ਪੋਸਟਾਂ ਨੂੰ ਰੱਦ ਕਰ ਦਿੱਤਾ ਗਿਆ। ਜਿਸ ਕਾਰਨ ਉਪਵੈਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮਨਾ ਵਿੱਚ ਰੋਸ ਹੈ। ਉਹਨਾਂ ਆਖਿਆ ਕਿ ਮਿਤੀ 2 ਮਈ ਦੇ ਨੋਟਿਸ ਅਨੁਸਾਰ ਉਪਵੈਦ ਦੀਆ 358 ਅਸਾਮੀਆਂ ਦੀ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ ਨਹੀ ਤਾਂ ਯੂਨੀਅਨ ਵੱਲੋਂ ਕਕੜਾਵਾਲ ਚੌਂਕ ਧੂਰੀ ਵਿਖੇ ਰੋਡ ਬੰਦ ਕਰਕੇ ਅਣਮਿੱਥੇ ਸਮੇ ਲਈ ਧਰਨਾ ਦੇਣਗੇ। ਜਿੰਨਾ ਸਮਾਂ ਉਪਵੈਦ ਦੀਆ ਮੰਗਾਂ ਨਹੀ ਮੰਨੀਆ ਜਾਂਦੀਆ। ਇਸ ਮੌਕੇ ਜਿਲ੍ਹਾ ਪ੍ਰਧਾਨ ਫਾਜਿਲਕਾ ਅਤੇ ਸਟੇਟ ਕਾਰਜ਼ਕਾਰੀ ਸਲਾਹਕਾਰ ਸੁਰਿੰਦਰ ਕੁਮਾਰ , ਸਟੇਟ ਕੋਆਰਡੀਨੇਟਰ ਹੰਸ ਰਾਜ,  ਜਿਲ੍ਹਾ ਜਨਰਲ ਸਕੱਤਰ ਬੇਗ ਚੰਦ, ਜੋਗਿੰਦਰ ਸਿੰਘ, ਦਵਿੰਦਰ ਕੁਮਾਰ, ਮਮਤਾ ਰਾਣੀ, ਸੁਖਵੰਤ ਕੌਰ, ਪ੍ਰਦੀਪ ਕੁਮਾਰ, ਸੁਨੀਲ ਕੁਮਾਰ, ਕਪਿਲ ਕਾਲੜਾ, ਹਰਸ਼ਰਨ ਸਿੰਘ, ਨਰਿੰਦਰ ਕੁਮਾਰ ਹਾਜ਼ਿਰ ਸਨ। Author : Malout Live