CBSE ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼

ਮਲੋਟ (ਪੰਜਾਬ): ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ 10ਵੀਂ ਅਤੇ 12ਵੀਂ ਦੀ ਸਲਾਨਾ ਪ੍ਰੀਖਿਆ-2023 ਲਈ ਸਕੂਲਾਂ ਵਿੱਚ 2 ਵਾਰ ਪ੍ਰੀ-ਬੋਰਡ ਪ੍ਰੀਖਿਆ ਲਏ ਜਾਣ ਦੇ ਸੰਬੰਧ ਵਿੱਚ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਹੁਣ ਤੱਕ CBSE ਵੱਲੋਂ 1 ਹੀ ਵਾਰ ਪ੍ਰੀ-ਬੋਰਡ ਪ੍ਰੀਖਿਆ ਲਈ ਜਾਂਦੀ ਸੀ, ਪਰ ਇਸ ਵਾਰ ਇਹ 2 ਵਾਰ ਹੋਵੇਗੀ। ਪਹਿਲੀ ਪ੍ਰੀ-ਬੋਰਡ ਪ੍ਰੀਖਿਆ ਦਸੰਬਰ ਅਤੇ ਦੂਜੀ ਪ੍ਰੀਖਿਆ ਜਨਵਰੀ ਵਿੱਚ ਲਈ ਜਾਵੇਗੀ।

ਜੇਕਰ ਕਿਸੇ ਵਿਦਿਆਰਥੀ ਦਾ ਪ੍ਰੀ-ਬੋਰਡ ਪ੍ਰੀਖਿਆ ਦਾ ਨਤੀਜਾ ਖ਼ਰਾਬ ਹੁੰਦਾ ਹੈ ਤਾਂ ਉਹਨਾਂ ਵਿਦਿਆਰਥੀਆਂ ਲਈ ਸਕੂਲ ਵੱਲੋਂ 'ਐਕਸਟ੍ਰਾ ਕਲਾਸਾਂ' ਲਗਾਈਆਂ ਜਾਣਗੀਆਂ। ਦੋਵੇਂ ਪ੍ਰੀ-ਬੋਰਡ ਪ੍ਰੀਖਿਆਵਾਂ ਦਾ ਪ੍ਰਸ਼ਨ-ਪੱਤਰ ਸਕੂਲ ਵੱਲੋਂ ਹੀ ਤਿਆਰ ਕੀਤਾ ਜਾਵੇਗਾ। ਪ੍ਰੀ-ਬੋਰਡ ਦਾ ਨਤੀਜਾ ਸਕੂਲਾਂ ਨੂੰ ਸੰਭਾਲ ਕੇ ਰੱਖਣ ਦਾ ਵੀ ਨਿਰਦੇਸ਼ ਬੋਰਡ ਵੱਲੋਂ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ CBSE ਵੱਲੋਂ ਫ਼ਰਵਰੀ ਦੇ ਦੂਸਰੇ ਹਫ਼ਤੇ ਤੋਂ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਸ਼ੁਰੂ ਕਰ ਦਿੱਤੀ ਜਾਵੇਗੀ। Author: Malout Live