ਰਜਿੰਦਰ ਕੁਮਾਰ ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਨਿਯੁਕਤ
ਮਲੋਟ: ਸੀਵਰੇਜ ਵਰਕਰ ਯੂਨੀਅਨ ਮਲੋਟ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਈਸ਼ਵਰ ਨੂੰ ਚੇਅਰਮੈਨ, ਰਾਜਿੰਦਰ ਕੁਮਾਰ ਨੂੰ ਪ੍ਰਧਾਨ, ਸੂਰਜ ਕੁਮਾਰ ਅਤੇ ਸੁਰਿੰਦਰ ਕੁਮਾਰ ਨੂੰ ਮੀਤ ਪ੍ਰਧਾਨ,
ਰਮੇਸ਼ ਕੁਮਾਰ ਨੂੰ ਖਜ਼ਾਨਚੀ, ਸਤੀਸ਼ ਗੋਗੀ ਅਤੇ ਨਰਿੰਦਰ ਬੋਹਤ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਰਜਿੰਦਰ ਕੁਮਾਰ ਨੇ ਕਿਹਾ ਕਿ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾ ਪ੍ਰਦਾਨ ਕਰਨਗੇ। Author: Malout Live