ਸਰਕਾਰੀ ਹਾਈ ਸਕੂਲ ਦਿਉਣ ਖੇੜਾ ਵਿੱਚ ਕਰਵਾਇਆ ਗਿਆ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਮੇਲਾ

ਮਲੋਟ:- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੈੱਡ ਮਿਸਟ੍ਰੈਸ ਮਿਸ ਰਾਜ ਕੁਮਾਰੀ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦਿਉਣ ਖੇੜਾ ਵਿਖੇ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਮੇਲਾ ਲਗਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੀ ਮਿਹਨਤ ਅਤੇ ਲਗਨ ਨਾਲ ਜਾਣਕਾਰੀ ਭਰਪੂਰ ਮਾਡਲ ਤਿਆਰ ਕੀਤੇ। ਇਸ ਮੇਲੇ ਵਿੱਚ ਅਮੀਤ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ (ਐੱਮ.ਐੱਲ.ਏ ਬਲਾਕ ਲੰਬੀ) ਬੀ.ਐੱਮ. ਕੁਲਦੀਪ ਸਿੰਘ ਬਰਾੜ, ਸ. ਗੁਰਤੇਜ ਸਿੰਘ, ਸ਼੍ਰੀ ਰਾਜਪਾਲ, SMC ਚੇਅਰਮੈਨ ਸ. ਸੋਹਣ ਸਿੰਘ, ਸ. ਸੁਖਮੰਦਰ ਸਿੰਘ (ਪੰਜਾਬੀ ਮਾਸਟਰ ਸ ਹ ਸ ਖੁੱਡੀਆਂ), ਸ਼੍ਰੀਮਤੀ ਰਮਨਦੀਪ ਕੌਰ (ਮੈਥ ਮਿਸਟੈੱਸ ਸ ਹ ਸ ਖੁੱਡੀਆਂ ਅਤੇ ਸ਼੍ਰੀਮਤੀ ਕਿਰਨਪਾਲ ਕੌਰ (ਸ ਪ੍ਰ ਸ ਦਿਉਣ ਖੇੜਾ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਹਨਾਂ ਨੇ ਸ਼੍ਰੀਮਤੀ ਪੂਜਾ ਗਿਰਧਰ ਅੰਗਰੇਜੀ ਮਿਸਟ੍ਰੈਸ, ਸ. ਸੁਖਦੇਵ ਸਿੰਘ ਅੰਗਰੇਜੀ ਮਾਸਟਰ ਅਤੇ ਸ਼੍ਰੀਮਤੀ ਅਮਨਜੋਤੀ ਹਿੰਦੀ ਮਿਸਟੈੱਸ ਨੂੰ ਵਿਸ਼ੇਸ਼ ਤੌਰ 'ਤੇ ਅੰਗਰੇਜੀ/ ਸਮਾਜਿਕ ਵਿਗਿਆਨ ਮੇਲੇ ਦੀ ਕਾਰਜ ਕੁਸ਼ਲਤਾ ਲਈ ਵਧਾਈ ਦਿੱਤੀ। ਅੰਤ ਵਿੱਚ ਹੈੱਡ ਮਿਸਟ੍ਰੈਸ ਮਿਸ ਰਾਜ ਕੁਮਾਰੀ ਨੇ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਮੂਹ ਅਧਿਆਪਕ ਸਾਹਿਬਾਨ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। Author: Malout Live