ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਨੇ ਮੇਗਾ ਓਲੰਪੀਆ ਕੰਬੈਟ ਦੇ ਸਟੇਟ ਲੈਵਲ ਮੁਕਾਬਲੇ ਵਿੱਚ ਸਟੇਟ ਚੈਂਪੀਅਨ, ਇੰਸਪਾਇਰਿੰਗ ਟੀਚਰ ਐਵਾਰਡ, ਗੋਲਡਨ ਪ੍ਰਿੰਸੀਪਲ ਐਵਾਰਡ ਦਾ ਖਿਤਾਬ ਕੀਤਾ ਹਾਸਿਲ
ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਹੋਣਹਾਰ ਵਿਦਿਆਰਥਣ ਅੰਸ਼ਿਕਾ ਪੁੱਤਰੀ ਵਿਜੇਪਾਲ ਨੇ ਆਪਣੀ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਕਰਦਿਆਂ ਮੇਗਾ ਓਲੰਪੀਆ ਕੰਬੈਟ (ਸਟੇਟ ਲੈਵਲ ਕੰਪਟੀਸ਼ਨ) ਵਿੱਚ ਸਟੇਟ ਪੱਧਰ ਤੇ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ ਜੋ ਕਿ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਮੌਕ ਟੈਸਟ ਸੀ।
ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀ ਹੋਣਹਾਰ ਵਿਦਿਆਰਥਣ ਅੰਸ਼ਿਕਾ ਪੁੱਤਰੀ ਵਿਜੇਪਾਲ ਨੇ ਆਪਣੀ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਕਰਦਿਆਂ ਮੇਗਾ ਓਲੰਪੀਆ ਕੰਬੈਟ (ਸਟੇਟ ਲੈਵਲ ਕੰਪਟੀਸ਼ਨ) ਵਿੱਚ ਸਟੇਟ ਪੱਧਰ ਤੇ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ ਜੋ ਕਿ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਮੌਕ ਟੈਸਟ ਸੀ। ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਜਿਲ੍ਹਿਆਂ ਦੇ 18912 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਕੇਵਲ 64 ਵਿਦਿਆਰਥੀ ਹੀ ਸਟੇਟ ਲੈਵਲ ਲਈ ਚੁਣੇ ਗਏ। ਮਲੋਟ ਲਈ ਇਹ ਮਾਣ ਦੀ ਗੱਲ ਹੈ ਕਿ ਐੱਸ.ਡੀ ਸਕੂਲ ਦੀ ਵਿਦਿਆਰਥਣ ਅੰਸ਼ਿਕਾ ਨੇ ਇਸ ਮੁਕਾਬਲੇ ਵਿੱਚ ਆਪਣਾ ਲੋਹਾ ਮਨਵਾਇਆ।
ਇਸ ਮੌਕੇ ਅੰਸ਼ਿਕਾ ਦੀ ਮਿਹਨਤ ਅਤੇ ਮਾਰਗਦਰਸ਼ਨ ਲਈ ਉਸਦੀ ਅਧਿਆਪਕਾ ਮੈਡਮ ਸ਼ਿਵਾਨੀ ਅਨੇਜਾ (ਸੁਪਤਨੀ ਅਮਿਤ ਅਨੇਜਾ) ਨੂੰ ਇੰਸਪਾਇਰਿੰਗ ਟੀਚਰ ਐਵਾਰਡ ਅਤੇ ਸਕੂਲ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਨੂੰ ਗੋਲਡਨ ਪ੍ਰਿੰਸੀਪਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮਾਣਯੋਗ ਪ੍ਰਾਪਤੀ 'ਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ, ਮੈਨੇਜ਼ਰ ਸ਼੍ਰੀ ਵਿਕਾਸ ਗੋਇਲ ਅਤੇ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਨੇ ਅੰਸ਼ਿਕਾ, ਮੈਡਮ ਸ਼ਿਵਾਨੀ ਅਨੇਜਾ ਅਤੇ ਸਕੂਲ ਦੇ ਸਾਰੇ ਅਧਿਆਪਕ ਵਰਗ ਨੂੰ ਦਿਲੋਂ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਉੱਚਾਈਆਂ ਛੂਹਣ ਲਈ ਪ੍ਰੇਰਿਤ ਕੀਤਾ।
Author : Malout Live



