ਜ਼ਿਲ੍ਹਾ ਪੁਲਿਸ ਵੱਲੋਂ ਮੇਲਾ ਮਾਘੀ ਦੌਰਾਨ ਟ੍ਰੈਫਿਕ ਰੂਟ ਸਬੰਧੀ ਡਿਜੀਟਲ ਗੂਗਲ ਮੈਪ ਕੀਤਾ ਜਾਰੀ
ਮਲੋਟ:- ਮਲੋਟ ਦੇ ਡੀ.ਐੱਸ.ਪੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਗੂਗਲ ਮੈਪ ਜਾਰੀ ਕੀਤਾ ਗਿਆ ਹੈ। ਜਿਸ ਅੰਦਰ ਪੂਰੇ ਟ੍ਰੈਫਿਕ ਦਾ ਪਲਾਨ ਕੀਤਾ ਗਿਆ ਹੈ। ਕੋਈ ਸ਼ਰਧਾਲੂ ਉਸ ਮੈਪ ਦੇ ਲਿੰਕ ਤੇ ਕਲਿੱਕ ਕਰਕੇ ਆਪਣੀ ਲੋੜੀਂਦੀ ਜਗ੍ਹਾ ਪਰ ਪਹੁੰਚ ਸਕਦਾ ਹੈ। ਇਸ ਵਿੱਚ ਪਬਲਿਕ ਪਾਰਕਿੰਗ, ਆਰਜੀ ਬੱਸ ਸਟੈਂਡ, ਪੁਲਿਸ ਸਹਾਇਤਾ ਕੇਂਦਰ, ਟ੍ਰੈਫਿਕ ਪੁਆਇੰਟ ਅਤੇ ਡਾੲਿਵਰਸ਼ਨ ਰੂਟ ਬਾਰੇ ਜਾਣਕਾਰੀ ਦਿੱਤੀ ਗਈ ਹੈ।https://www.google.com/maps/d/viewer…