ਗਊ ਸੇਵਾ ਕਮਿਸ਼ਨ ਪੰਜਾਬ ਵੱਲੋਂ ਸ਼੍ਰੀ ਮਹਾਂਵੀਰ ਗਊਸ਼ਾਲਾ, ਮਲੋਟ ਸ਼ਹਿਰ ਵਿਖੇ ਲਗਾਇਆ ਗਿਆ ਗਊ ਭਲਾਈ ਕੈਂਪ

ਸ਼੍ਰੀ ਮਹਾਂਵੀਰ ਗਊਸ਼ਾਲਾ, ਮਲੋਟ ਸ਼ਹਿਰ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 25000/- ਰੁਪਏ ਦੀ ਮੁਫ਼ਤ ਦਵਾਈਆਂ ਗਊਸ਼ਾਲਾ ਨੂੰ ਭੇਂਟ ਕੀਤੀਆਂ ਗਈਆਂ।

ਮਲੋਟ : ਸ. ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਊ ਸੇਵਾ ਕਮਿਸ਼ਨ ਪੰਜਾਬ ਵੱਲੋਂ ਸ਼੍ਰੀ ਮਹਾਂਵੀਰ ਗਊਸ਼ਾਲਾ, ਮਲੋਟ ਸ਼ਹਿਰ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 25000/- ਰੁਪਏ ਦੀ ਮੁਫ਼ਤ ਦਵਾਈਆਂ ਗਊਸ਼ਾਲਾ ਨੂੰ ਭੇਂਟ ਕੀਤੀਆਂ ਗਈਆਂ। ਇਸ ਦੌਰਾਨ ਬਾਬਾ ਸ੍ਰੀ ਸੰਦੀਪ ਜੂਰੀ ਜੀ, ਪ੍ਰਮੁੱਖ ਸੇਵਕ ਸ਼੍ਰੀ ਮਹਾਂਵੀਰ ਗਊਸ਼ਾਲਾ, ਮਲੋਟ ਸ਼ਹਿਰ ਵੱਲੋਂ ਕੈਂਪ ਲਗਾਉਣ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਡਾ. ਗੁਰਦਿੱਤ ਸਿੰਘ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ, ਸ੍ਰੀ ਮੁਕਤਸਰ ਸਾਹਿਬ, ਡਾ. ਵਿਨੋਦ ਕੁਮਾਰ ਸੀਨੀਅਰ ਵੈਟਰਨਰੀ ਅਫ਼ਸਰ ਮਲੋਟ, ਡਾ. ਪ੍ਰਸ਼ੋਤਮ ਮਾਂਝੀ ਵੀ.ਓ ਮਲੋਟ, ਡਾ. ਵਨੀਤ ਜੋਸ਼ੀ ਵੀ.ਓ, ਡਾ. ਬਿਕਰਜੀਤ ਸਿੰਘ ਵੀ.ਓ, ਸ੍ਰੀ ਗੁਰਮੀਤ ਸਿੰਘ ਵੀ.ਆਈ, ਸ੍ਰੀ ਸਤਪਾਲ ਵੀ.ਆਈ, ਸ੍ਰੀ ਚੱਤਰ ਸਿੰਘ ਵੀ.ਆਈ, ਸ੍ਰੀ ਮਨਪ੍ਰੀਤ ਸਿੰਘ ਵੀ.ਆਈ ਸਮੇਤ ਪਸ਼ੂ ਪਾਲਣ ਵਿਭਾਗ ਦੇ ਹੋਰ ਸਟਾਫ਼ ਹਾਜ਼ਿਰ ਸਨ।

Author : Malout Live