ਮੁਕੱਦਮਾ ਦਰਜ ਹੋਣ ਤੋਂ ਪਹਿਲਾ ਕਾਨੂੰਨੀ ਸਹਾਇਤਾ ਅਤੇ ਸਲਾਹ ਲੈਣ ਲਈ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਕੀਤਾ ਜਾ ਸਕਦਾ ਹੈ ਸੰਪਰਕ

ਹਰ ਪ੍ਰਾਰਥੀ ਅਤੇ ਦੋਸ਼ੀ ਮੁਕੱਦਮੇਂ ਤੋਂ ਪਹਿਲਾਂ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਕਿਸੇ ਮੁਕੱਦਮੇਂ ਦੀ ਪੜਤਾਲ ਵਿੱਚ ਸ਼ਾਮਿਲ ਹੋਣ ਲਈ ਬੁਲਾਉਣ ਤੇ ਜਾਂ ਪੜਤਾਲ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕਰਕੇ ਕਾਨੂੰਨੀ ਸਲਾਹ ਲੈ ਸਕਦਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਗਗਨਦੀਪ ਕੌਰ ਸਿਵਲ ਜੱਜ (ਸੀਨੀਅਰ ਡਿਵੀਜਨ)/ਸੀ.ਜੇ.ਐੱਮ-ਸਾਹਿਤ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸ਼ੈਸ਼ਨਜ਼ ਜੱਜ-ਸਾਹਿਤ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਹਰ ਪ੍ਰਾਰਥੀ ਅਤੇ ਦੋਸ਼ੀ ਮੁਕੱਦਮੇਂ ਤੋਂ ਪਹਿਲਾਂ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਕਿਸੇ ਮੁਕੱਦਮੇਂ ਦੀ ਪੜਤਾਲ ਵਿੱਚ ਸ਼ਾਮਿਲ ਹੋਣ ਲਈ ਬੁਲਾਉਣ ਤੇ ਜਾਂ ਪੜਤਾਲ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕਰਕੇ ਕਾਨੂੰਨੀ ਸਲਾਹ ਲੈ ਸਕਦਾ ਹੈ ਅਤੇ ਜਰੂਰਤ ਪੈਣ ਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਜਾਂ ਲੀਗਲ ਏਡ ਡੀਫੈਂਸ ਕੌਂਸਲ ਦੀ ਸਹਾਇਤਾ ਲੈ ਸਕਦਾ ਹੈ।

ਇਸ ਦੇ ਲਈ ਜਿਲ੍ਹਾ ਪੱਧਰ ਤੇ ਕੋਰਟ ਕੰਪਲੈਕਸ ਦੀ ਦੂਸਰੀ ਮੰਜਿਲ ਉੱਪਰ ਲੀਗਲ ਏਡ ਡੀਫੈਂਸ ਕੌਂਸਲ ਦਾ ਦਫ਼ਤਰ ਬਣਿਆ ਹੈ। ਸ਼੍ਰੀ ਗੁਰਪ੍ਰੀਤ ਸਿੰਘ ਚੌਹਾਨ ਚੀਫ਼, ਸ਼੍ਰੀ ਰਜਿੰਦਰਪਾਲ ਸ਼ਰਮਾ ਡਿਪਟੀ ਚੀਫ਼, ਸ਼੍ਰੀ ਲਵਲੀਨ ਗੁਪਤਾ ਅਤੇ ਸ਼੍ਰੀ ਜੋਬਨਦੀਪ ਸਿੰਘ ਅਸਿਸਟੈਂਟ ਲੀਗਲ ਏਡ ਡੀਫੈਂਸ ਕੌਂਸਲ ਨਾਲ ਸੰਪਰਕ ਕਰਕੇ ਸਲਾਹ-ਮਸ਼ਵਰਾ ਲਿਆ ਜਾ ਸਕਦਾ ਹੈ ਜਾਂ ਵਧੇਰੇ ਜਾਣਕਾਰੀ ਲਈ ਨਾਲਸਾ ਟੋਲ ਫ੍ਰੀ ਨੰਬਰ 15100 ਅਤੇ ਦਫ਼ਤਰੀ ਟੈਲੀਫੋਨ ਨੰਬਰ 01633-261124 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live