ਵਾਰਿਸ ਪੰਜਾਬ ਦੇ ਪਾਰਟੀ ਵਿੱਚ ਸ਼ਾਮਲ ਹੋਇਆ ਲੱਖਾ ਸਿਧਾਣਾ, 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਤੋਂ ਲੜੇਗਾ ਚੋਣ
ਮੁਕਤਸਰ ਸਾਹਿਬ ਵਿਖੇ ਮਾਘੀ ਦਿਹਾੜੇ ਦੇ ਪਾਵਨ ਮੌਕੇ 'ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਹਿਲੇ ਸਥਾਪਨਾ ਦਿਵਸ ਤੇ ਲੱਖਾ ਸਿਧਾਣਾ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਪੱਲ੍ਹਾ ਫੜਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਿਹਾੜੇ ਦੇ ਪਾਵਨ ਮੌਕੇ 'ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਹਿਲੇ ਸਥਾਪਨਾ ਦਿਵਸ ਤੇ ਪਾਰਟੀ ਦੇ ਆਗਾਜ਼ ਸਮੇਂ ਐਲਾਨੇ ਗਏ ਸ੍ਰੀ ਮੁਕਤਸਰ ਸਾਹਿਬ ਐਲਾਨਨਾਮੇ ਦੇ ਅਧਾਰ ਉੱਪਰ ਇਕ ਵਿਸ਼ਾਲ ਤੇ ਇਤਿਹਾਸਕ ਪੰਥਕ ਕਾਨਫਰੰਸ ਕੀਤੀ ਗਈ,
ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਪਾਰਟੀ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਲੱਖਾ ਸਿਧਾਣਾ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਪੱਲ੍ਹਾ ਫੜਿਆ।
Author : Malout Live



