ਦਾਣਾ ਮੰਡੀ ਗਿੱਦੜਬਾਹਾ ਵਿਖੇ ਮਜ਼ਦੂਰਾਂ ਦੇ "ਮਜ਼ਦੂਰੀ ਹੱਕਾਂ" ਲਈ ਹੋਈ ਮੀਟਿੰਗ

ਗਿੱਦੜਬਾਹਾ:- ਬੀਤੇ ਦਿਨੀਂ ਦਾਣਾ ਮੰਡੀ ਗਿੱਦੜਬਾਹਾ ਵਿਖੇ ਦਾਣਾ ਮੰਡੀ ਦੇ ਮਜਦੂਰਾਂ ਵੱਲੋਂ ਪ੍ਰਧਾਨ ਬਿੱਟੂ ਨੁਗਰੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮਹਿੰਗਾਈ ਨੂੰ ਦੇਖਦੇ ਹੋਏ ਜੋ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਦੀ ਹੈ ਉਹ ਬਹੁਤ ਘੱਟ ਹੈ, 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਵੱਖ-ਵੱਖ ਮੰਡੀਆਂ ਦੇ ਆਗੂ ਸਹਿਬਾਨ ਮਲੋਟ ਤੋਂ ਸੁਦੇਸ਼ਪਾਲ ਸਿੰਘ ਮਲੋਟ, ਪ੍ਰੇਮ ਚੰਦ ਕਾਇਤ ਸਾਬਕਾ ਪ੍ਰਧਾਨ, ਜੈ ਪ੍ਰਕਾਸ਼ ਭਸੋਡ਼, ਐਡਵੋਕੇਟ ਪੀਰਦਾਨ ਮਹਾਵਰ, ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਮੋਨੂੰ ਨੁਗਰੀਆ, ਸੁਭਾਸ਼ ਨੁਗਰੀਆ, ਮੰਡੀ ਬਰੀਵਾਲਾ ਤੋਂ ਵਿਜੈ ਕੁਮਾਰ ਨਿਨਾਣੀਆ ਐਮ.ਸੀ, ਕਾਲੂ ਰਾਮ, ਛਿੰਦਰ ਪਾਲ, ਮੰਡੀ ਕਿੱਲਿਆਂਵਾਲੀ ਤੋਂ ਕਾਮਰੇਡ ਰਾਜ ਕੁਮਾਰ ਖਰੇਰਾ ਪ੍ਰਧਾਨ, ਜਲਾਲਾਬਾਦ ਤੋਂ ਰਾਜੂ ਡਾਬਲਾ ਪ੍ਰਧਾਨ ਪ੍ਰਤਾਪ ਮੋਰਵਾਲ, ਗਿੱਦੜਬਾਹਾ ਤੋਂ ਕਰਮ ਚੰਦ ਇੰਦੋਰਾ ਝਗੜੂ ਐਮ.ਸੀ, ਕਾਲਾ ਖੰਨਾ, ਬਿੰਦਰ ਕੁਮਾਰ, ਰੋਸ਼ਨ ਕਾਇਤ, ਸੁਰੇਸ਼ ਕੁਮਾਰ ਅਤੇ ਸੰਦੀਪ ਕੁਮਾਰ ਆਦਿ ਨੇ ਹਿੱਸਾ ਲਿਆ। Author: Malout Live