ਸੀਨੀਅਰ ਸੈਕੰਡਰੀ ਸਕੂਲ, ਥਾਂਦੇਵਾਲਾ ਵਿਖੇ ਲੜਕੀਆਂ ਵਿਸ਼ੇਸ਼ ਸੈਮੀਨਾਰ ਦਾ ਆਯੋਜਨ
ਸ੍ਰੀ ਮੁਕਤਸਰ ਸਾਹਿਬ 12 ਮਾਰਚ:- ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਾਂਝੇ ਉੱਦਮਾਂ ਸਦਕਾ ਡਿਪਟੀ ਕਮਿਸ਼ਨਰ ਸ਼੍ਰੀ ਐਮ.ਕੇ.ਅਰਵਿੰਦ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਥਾਂਦੇਵਾਲਾ ਵਿਖੇ ਲੜਕੀਆਂ ਨੂੰ ਕਿੱਤਾ ਅਗਵਾਈ ਦੇਣ ਲਈ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ 45 ਵਿਦਿਆਰਥਣਾ ਹਾਜਰ ਸਨ,
ਜਿਸ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ੍ਰੀ ਮੁਕਤਸਰ ਸਾਹਿਬ ਤੋਂ ਅਰਸ਼ਪ੍ਰੀਤ ਸਿੰਘ ਕਰੀਅਰ ਕਾਊਂਸਲਰ ਵੱਲੋਂ ਵਿਦਿਆਰਥੀਆਂ ਨੂੰ ਦਸਵੀਂ ਅਤੇ ਬਾਰਵੀਂ ਤੋਂ ਬਾਅਦ ਵੱਖ ਵੱਖ ਕੋਰਸਾਂ, ਜਿਵੇਂ ਪੋਲੀਟੈਕਨਿਕ ਡਿਪਲੋਮਾ, ਆਈ.ਟੀ.ਆਈ., ਆਈ.ਆਈ.ਟੀ/ਆਈ.ਆਈ.ਐਸ.ਈ.ਆਰ. ਸੰਸਥਾਵਾਂ, ਪੈਰਾ ਮੈਡੀਕਲ ਕੋਰਸਾਂ ਵੱਖ-ਵੱਖ ਮੁਕਾਬਲੇ ਦੀਆ ਪ੍ਰੀਖਿਆਵਾਂ ਅਤੇ ਇਹਨਾ ਦੀ ਤਿਆਰੀ, ਸਿਵਲ ਸਰਵਿਸਿਸ/ਜੁਡੀਸ਼ੀਅਰੀ ਆਦਿ ਦੀ ਤਿਆਰੀ ਅਤੇ ਰੱਖਿਆ ਸੇਨਾਵਾਂ ਵਿੱਚ ਜਾਣ ਲਈ ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਬਾਰੇ ਗਾਈਡ ਕੀਤਾ ਅਤੇ ਨਾਲ ਹੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵੱਲੋ ਦਿੱਤੀਆ ਜਾਂਦੀਆ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।