ਮਾਨਸੂਨ ਦੀ ਆਮਦ ਨਾਲ ਜੀ.ਓ.ਜੀ ਨੇ ਰੁੱਖ ਲਗਾਓ ਮੁਹਿੰਮ ਕੀਤੀ ਤੇਜ਼
ਮਲੋਟ:- ਜੀ.ਓ.ਜੀ ਸੰਸਥਾ ਵੱਲੋਂ 75ਵੇਂ ਆਜ਼ਾਦੀ ਮਹਾਂਉਤਸਵ ਦੇ ਸੰਬੰਧ ਵਿੱਚ ਸ਼ੁਰੂ ਕੀਤੀ "ਰੁੱਖ ਲਗਾਓ ਜੀਵਨ ਬਚਾਓ" ਮੁਹਿੰਮ ਨੂੰ ਮਾਨਸੂਨ ਸ਼ੁਰੂ ਹੁੰਦਿਆਂ ਹੀ ਤੇਜ਼ ਕਰ ਦਿੱਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਜੀ.ਓ.ਜੀ ਤਹਿਸੀਲ ਮਲੋਟ ਲੰਬੀ ਦੇ ਇੰਚਾਰਜ ਵਰੰਟ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਬੀ ਬਲਾਕ ਵਿੱਚ ਜੀ.ਓ.ਜੀ ਹਰਜਿੰਦਰ ਸਿੰਘ ਕੱਖਾਂਵਾਲੀ, ਸੁਖਦੇਵ ਸਿੰਘ ਘੁਮਿਆਰਾ, ਤਰਸੇਮ ਸਿੰਘ ਲੰਬੀ, ਦਰਸ਼ਨ ਸਿੰਘ ਬਨਵਾਲਾ, ਸੰਤੋਖ ਸਿੰਘ ਚੰਨੂ, ਰਜਿੰਦਰ ਸਿੰਘ ਫਤੂਹੀਖੇੜਾ, ਦੇਵੀ ਲਾਲ ਭੀਟੀਵਾਲਾ, ਗੁਰਜਿੰਦਰ ਸਿੰਘ ਰੱਤਾਖੇੜਾ, ਦਰਸ਼ਨ ਸਿੰਘ ਕੱਟਿਆਂਵਾਲੀ ਅਤੇ ਮਨੋਹਰ ਲਾਲ ਗੁਰੂਸਰ ਜੋਧਾ ਦੀ ਟੀਮ ਵੱਲੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ‘ਤੇ ਨਾ ਕੇਵਲ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ ਹਨ, ਬਲਕਿ ਇਹਨਾਂ ਦੇ ਚੱਲਣ ਤੱਕ ਅਵਾਰਾ ਪਸ਼ੂਆਂ ਤੋਂ ਪੂਰੀ ਸਾਂਭ-ਸੰਭਾਲ ਦਾ ਬੀੜਾ ਵੀ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੀ 15 ਅਗਸਤ ਨੂੰ 75ਵੇਂ ਆਜ਼ਾਦੀ ਮਹਾਂਉਤਸਵ ਤੱਕ 7500 ਪੌਦੇ ਲਾਉਣ ‘ਤੇ ਸੰਭਾਲਣ ਲਈ ਜੀ.ਓ.ਜੀ ਟੀਮ ਪੂਰੀ ਤਰ੍ਹਾਂ ਪੱਬਾਂਭਾਰ ਹੈ। Author: Malout Live