ਪਾਵਰਕਕਾਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾ ਕੇ ਸਰਬੱਤ ਦੇ ਭਲੇ ਲਈ ਕੀਤੀ ਗਈ ਅਰਦਾਸ
ਮਲੋਟ:- 24 ਘੰਟੇ ਖਤਰਿਆਂ ਦੇ ਵੱਡੇ ਭੈਅ ਵਿੱਚ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਮਾਨਵਜਾਤੀ ਦੀ ਸੇਵਾ ਵਿੱਚ ਸਮੂਹ ਕਾਮਿਆਂ ਜਿੰਨ੍ਹਾਂ ਵਿੱਚ ਉੱਚ ਅਧਿਕਾਰੀ ਕਰਮਚਾਰੀ ਸ਼ਾਮਿਲ ਹਨ ਵੱਲੋਂ ਬੀਤੇ ਦਿਨੀਂ ਮੰਡੀ ਅਰਨੀਵਾਲਾ ਸਬ ਡਵੀਜਨ ਦਫ਼ਤਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਭੋਗ ਪਾਏ ਗਏ ਅਤੇ ਉਪਰੰਤ ਰੱਬੀ ਇਲਾਹੀ ਬਾਣੀ ਦੇ ਕਥਾ, ਕੀਰਤਨ ਕਰਵਾਏ ਗਏ। ਇਸ ਮੌਕੇ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਗੁਰੂ ਘਰ ਅਰਨੀਵਾਲਾ ਦੇ ਪ੍ਰਸਿੱਧ ਕਥਾ ਵਾਚਕ ਬਾਬਾ ਸੋਹਣ ਸਿੰਘ, ਬਾਬਾ ਮਹਿੰਦਰ ਸਿੰਘ ਨੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਇਕਬਾਲ ਸਿੰਘ ਢਿੱਲੋਂ ਐੱਸ.ਡੀ.ਓ ,ਵਿਨੋਦ ਕੁਮਾਰ ਅਰੋੜਾ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਤੋਂ ਇਲਾਵਾ ਜੇ.ਈ. ਹਰਪਾਲ ਸਿੰਘ ਸੋਮਨਾਥ, ਹਰਮੀਤ ਸਿੰਘ, ਜਸਵਿੰਦਰ ਸਿੰਘ, ਅਮਿਤ ਕੁਮਾਰ, ਸ਼ਿਵ ਕੁਮਾਰ, ਖੁਸ਼ਨੀਤ ਸਿੰਘ ਬਰਾੜ, ਸੁੱਖਾ ਰਾਮ ਕੰਧਵਾਲਾ ਅਤੇ ਸਮੂਹ ਸਟਾਫ਼ ਹਾਜ਼ਿਰ ਸੀ। ਪਾਵਰਕਾਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਪਾਵਰਕਾਮ ਅਰਨੀਵਾਲਾ ਦੇ ਉਪ ਮੰਡਲ ਅਫ਼ਸਰ ਇਕਬਾਲ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਖੇਤਰ ਵਿੱਚ ਬਿਜਲੀ ਦੀ ਸਪਲਾਈ ਨੂੰ ਚਾਲੂ ਰੱਖਣ ਲਈ ਬਿਜਲੀ ਕਾਮਿਆਂ ਨੂੰ ਕੁਦਰਤੀ ਆਫ਼ਤਾ, ਮੀਂਹ, ਹਨੇਰੀ, ਝੱਖੜ ਸਮੇਂ ਵੱਡੀਆਂ ਮੁਸ਼ਕਿਲਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਜਿਸ ਲਈ ਉਸ ਵਾਹਿਗੁਰੂ ਦਾ ਸ਼ੁਕਰਾਨਾ ਤੇ ਉਸਨੂੰ ਯਾਦ ਰੱਖਣਾ ਹੀ ਸਾਡਾ ਸਭ ਦਾ ਫ਼ਰਜ ਹੈ।
Author: Malout Live