ਡੀ.ਏ.ਵੀ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਮਨਾਲੀ ਵਿਖੇ ਲਗਾਏ ਗਏ 10 ਰੋਜ਼ਾ ਐਡਵੈਂਚਰ-ਕਮ-ਟਰੈਕਿੰਗ ਕੈਂਪ ਵਿੱਚ ਲਿਆ ਭਾਗ
ਮਲੋਟ: ਡੀ.ਏ.ਵੀ ਕਾਲਜ ਮਲੋਟ ਵਿਖੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਮੈਡਮ ਇਕਬਾਲ ਕੌਰ ਦੀ ਨਿਗਰਾਨੀ ਵਿੱਚ ਕਾਲਜ ਦੇ 8 ਵਿਦਿਆਰਥੀ- ਗੁਰਬੀਰ ਸਿੰਘ, ਰਾਜਵੀਰ ਸਿੰਘ, ਪ੍ਰਕਾਸ਼ ਸਿੰਘ, ਜਸਮੀਤ ਸਿੰਘ, ਮਨਿੰਦਰ, ਬੋਬੀ ਕੁਮਾਰ, ਅੰਸ਼ ਡੂਮੜਾ ਅਤੇ ਤੁਸ਼ਾਰ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਨਾਲੀ ਵਿਖੇ 10 ਰੋਜ਼ਾ (04.03.2024 ਤੋਂ 13.03.2024 ਤੱਕ) ਐਡਵੈਂਚਰ-ਕਮ-ਟਰੈਕਿੰਗ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ Rock Climbing, River Crossing, Rappelling, Artificial Wall Climbing ਅਤੇ Tent Pitching ਦੀ ਟ੍ਰੇਨਿੰਗ ਦਿੱਤੀ ਗਈ ਅਤੇ ਹਡਿੰਬਾ ਟੈਂਪਲ ਤੇ Hampta Pass Snow Trek ਦਾ ਟੂਰ ਵੀ ਕਰਵਾਇਆ ਗਿਆ।
ਇਹਨਾਂ ਵਿਦਿਆਰਥੀਆਂ ਨੇ 10 ਦਿਨਾਂ ਵਿੱਚ 75 k.m ਤੋਂ ਜਿਆਦਾ ਦਾ ਟ੍ਰੈਕ ਕਵਰ ਕੀਤਾ। ਇਸ ਤੋਂ ਇਲਾਵਾ ਵਿਭਾਗ ਵੱਲੋਂ ਕਰਵਾਏ ਗਏ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ। ਇਹਨਾਂ ਵਿਦਿਆਰਥੀਆਂ ਨੂੰ ABVIMAS Institute ਵੱਲੋਂ ਸਰਟੀਫ਼ਿਕੇਟ ਅਤੇ ਬੈਜ਼ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ, ਮੈਡਮ ਇਕਬਾਲ ਕੌਰ ਅਤੇ ਸਮੂਹ ਸਟਾਫ਼ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। Author: Malout Live