ਸੀ.ਐਚ.ਸੀ. ਚੱਕ ਸ਼ੇਰੇਵਾਲਾ ਵਿਖੇ ਲਗਾਏ ਗਏ ਕੋਵੀ ਸ਼ੀਲਡ ਵੈਕਸੀਨ ਦੇ ਟੀਕੇ- ਡਾ. ਕਿਰਨਦੀਪ ਕੌਰ

ਸ੍ਰੀ ਮੁਕਤਸਰ ਸਾਹਿਬ  :- ਸਿਹਤ ਵਿਭਾਗ ਪੰਜਾਬ ਦੀਆ ਗਾਈਡਲਾਇਨ ਅਨੁਸਾਰ,  ਡਿਪਟੀ ਕਮਿਸ਼ਨਰ  ਸ਼੍ਰੀ ਮੁਕਤਸਰ ਸਾਹਿਬ ਅਤੇ ਡਾ. ਰੰਜੂ ਸਿੰਗਲਾ ਸਿਵਲ ਸਰਜਨ, ਸ਼੍ਰੀ ਮੁਕਤਸਰ ਸਾਹਿਬ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਰੋਨਾ ਮਹਾਮਾਰੀ ਤੋ ਬਚਾਅ ਲਈ ਡਾ. ਕਿਰਨਦੀਪ ਕੋਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚੱਕ ਸ਼ੇਰੇਵਾਲਾ ਦੀ ਅਗਵਾਈ ਹੇਠ ਸਮੂਹ ਪੈਰਾਮੈਡੀਕਲ ਸਟਾਫ ਅਧੀਨ ਸੀ.ਐਚ.ਸੀ. ਚੱਕ ਸ਼ੇਰੇਵਾਲਾ ਦੇ ਕੋਵੀ ਸ਼ੀਲਡ ਵੈਕਸੀਨ ਦੇ ਟੀਕੇ ਲਗਾਏ ਗਏ। ਟੀਕਾਕਰਨ ਕੈਂਪ  ਦੀ ਅਗਵਾਈ ਡਾ. ਵਰੁਣ ਵਰਮਾਂ  ਨੋਡਲ ਅਫਸਰ ਵੱਲੋਂ ਕੀਤੀ ਗਈ ਅਤੇ ਸ਼੍ਰੀਮਤੀ ਸੁਖਵਿੰਦਰ ਕੌਰ ਮ.ਪ.ਹ.ਵ. ਫੀਮੇਲ ਨੇ ਟੀਕਾਕਰਨ ਕੀਤਾ। ਸ਼੍ਰੀ ਅਰੁਣ ਕੁਮਾਰ ਬੀ.ਐਸ.ਏ. ਵੱਲੋਂ ਕਰਮਚਾਰੀਆਂ ਦੀ ਐਂਟਰੀ ਕੋਵਿਨ ਪੋਰਟਲ ਵਿਚ ਕੀਤੀ ਅਤੇ ਟੀਕਾ ਲਗਾਉਣ ਵਾਲੇ ਕਰਮਚਾਰੀਆ ਨੂੰ ਸਟੀਫਿਕੇਟ ਜਾਰੀ ਕੀਤੇ।

ਸ਼੍ਰੀ ਗੁਰਚਰਨ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕੀ ਸਾਨੂੰ ਕੋਵੀ ਸ਼ੀਲਡ ਵੈਕਸੀਨ ਦਾ ਟੀਕਾ ਲਗਾਉਣਾ ਬਹੁਤ ਜਰੂਰੀ ਹੈ ਤਾਂ ਜੋਂ ਭਵਿੱਖ ਵਿਚ ਕਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕੇ। ਬਲਾਕ ਚੱਕ ਸ਼ੇਰੇਵਾਲਾ ਅਧੀਨ ਹੁਣ ਤੱਕ 107 ਸਿਹਤ ਕਰਮਚਾਰੀਆ ਨੂੰ ਕੋਵੀ ਸ਼ੀਲਡ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਤੇ ਐਸ.ਆਈ. ਸ਼੍ਰੀ ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ ਅਤੇ ਸਮੂਹ ਮ.ਪ.ਹ.ਵ ਮੇਲ ਹਾਜਰ ਸਨ।