ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੁਆਰਾ ਕੱਢੀ ਗਈ ਕਾਨੂੰਨੀ ਜਾਗਰੂਕਤਾ ਰੈਲੀ

ਮਲੋਟ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਮ ਸੈਸ਼ਨ ਜੱਜ ਸ਼੍ਰੀ ਰਾਜ ਕੁਮਾਰ, ਅਥਾਰਿਟੀ ਦੇ ਸਕੱਤਰ ਮੈਡਮ ਹਰਪ੍ਰੀਤ ਕੌਰ ਦੇ ਹੁਕਮਾਂ ਅਨੁਸਾਰ ਅਤੇ ਸਬ-ਡਿਵੀਜ਼ਨ ਮਲੋਟ ਦੇ ਚੇਅਰਮੈਨ ਸ਼੍ਰੀ ਨੀਰਜ ਗੋਇਲ ਐੱਸ.ਡੀ.ਜੇ.ਐੱਮ ਦੇ ਸਹਿਯੋਗ ਸਦਕਾ ਪਿੰਡ ਜੰਡਵਾਲਾ ਵਿਖੇ ਨਰੇਗਾ ਵਰਕਰ ਦੁਆਰਾ ਕਾਨੂੰਨੀ ਜਾਗਰੂਕਤਾ ਰੈਲੀ ਕੱਢੀ ਗਈ।

ਜਿਸ ਵਿੱਚ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸੇਵਾਵਾਂ, ਅਪਰਾਧ ਪੀੜਿਤ ਮੁਆਵਜਾ ਸਕੀਮ ਅਤੇ ਨਾਲਸਾ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੀ.ਐੱਲ.ਵੀ ਰਜਨੀਸ਼ ਕੁਮਾਰ ਨੇ ਮਿਤੀ 09 ਸਤੰਬਰ 2023 ਨੂੰ ਲੱਗਣ ਵਾਲੀ ਲੋਕ ਅਦਾਲਤ ਬਾਰੇ ਸਾਰਿਆਂ ਨੂੰ ਵਿਸੇਸ਼ ਜਾਣਕਾਰੀ ਦਿੱਤੀ। ਇਸ ਰੈਲੀ ਵਿੱਚ ਐਡਵੋਕੇਟ ਪਰਵਿੰਦਰ ਸਿੰਘ ਅਤੇ ਪਿੰਡ ਦੇ ਲੋਕ ਮੌਜੂਦ ਸਨ। Author: Malout Live