ਆਮ ਆਦਮੀ ਪਾਰਟੀ ਨੇ ਨੌਜਵਾਨ ਜੁਝਾਰੂ ਆਗੂ ਕਰਮਵੀਰ ਸਿੰਘ ਸੰਨੀ ਲੁਹਾਰਾ ਨੂੰ ਕੀਤਾ ਬਲਾਕ ਪ੍ਰਧਾਨ ਨਿਯੁਕਤ
ਮਲੋਟ (ਲੰਬੀ): ਆਮ ਆਦਮੀ ਪਾਰਟੀ ਵੱਲੋਂ ਲੰਬੀ ਤੋਂ ਸੋਸ਼ਲ ਮੀਡੀਆ ਇੰਚਾਰਜ ਕਰਮਵੀਰ ਸਿੰਘ ਸੰਨੀ ਲੁਹਾਰਾ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਲੰਬੀ ਤੋਂ ਬਲਾਕ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਸੰਨੀ ਲੁਹਾਰਾ ਵੱਲੋਂ ਪਾਰਟੀ ਹਾਈਕਮਾਂਡ, ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਅਤੇ
ਸਮੂਹ ਲੀਡਰਸ਼ਿਪ ਹਲਕਾ ਲੰਬੀ ਦਾ ਬਹੁਤ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵੇਲੇ ਖੁੱਡੀਆਂ ਸਾਹਿਬ ਦੀ ਅਗਵਾਈ ਵਿੱਚ ਚੋਣ ਮੁਹਿੰਮ ਦੀ ਲਾਮਬੰਦੀ ਦਾ ਆਗਾਜ਼ ਸੰਨੀ ਲੁਹਾਰਾ ਵੱਲੋਂ ਭਰਵਾਂ ਇਕੱਠ ਕਰਕੇ ਆਪਣੇ ਪਿੰਡ ਤੋਂ ਕੀਤਾ ਗਿਆ ਸੀ। ਸੰਨੀ ਲੁਹਾਰਾ ਇਸ ਸਮੇਂ ਲੰਬੀ ਤੋਂ ਪਾਰਟੀ ਦੇ ਸਭ ਤੋਂ ਵੱਧ ਐਕਟਿਵ ਮੈਂਬਰਾਂ ਵਿੱਚੋਂ ਗਿਣੇ ਜਾਂਦੇ ਹਨ। Author: Malout Live