ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ (ਗੇਮ ਸ਼ੂਟਿੰਗ) ਸ਼ਾਨੋ-ਸ਼ੌਕਤ ਨਾਲ ਹੋਈਆਂ ਸਮਾਪਤ
ਮਲੋਟ (ਲੰਬੀ): ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਤਹਿਤ ਰਾਜ ਪੱਧਰੀ ਖੇਡ ਮੁਕਾਬਲੇ (ਗੇਮ ਸ਼ੂਟਿੰਗ) ਸ਼ੂਟਿੰਗ ਰੇਂਜ, ਦਸ਼ਮੇਸ਼ ਗਰਲਜ਼ ਕਾਲਜ ਬਾਦਲ, ਵਿਖੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਏ ਹਨ। ਇਨ੍ਹਾਂ ਖੇਡਾਂ ਮੌਕੇ ਸ਼੍ਰੀ ਕੰਵਰਜੀਤ ਸਿੰਘ, ਐੱਸ.ਡੀ.ਐੱਮ ਮਲੋਟ-ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ, ਜਿਲ੍ਹਾ ਖੇਡ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਸ਼ੂਟਿੰਗ ਗੇਮ ਦੇ ਖਿਡਾਰੀਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਜੋ ਕਿ ਇਸ ਪ੍ਰਕਾਰ ਹਨ: ਅੰ-14 ਏਅਰ ਪਿਸਟਲ ਐੱਨ.ਆਰ ਲੜਕਿਆਂ ਵਿੱਚ ਨਵਨੀਰ ਸਿੰਘ ਬਠਿੰਡਾ ਨੇ ਪਹਿਲਾ ਸਥਾਨ, ਜਗਤਵੀਰ ਸਿੰਘ ਸੰਗਰੂਰ ਨੇ ਦੂਜਾ ਸਥਾਨ, ਕੁੰਜ਼ ਜਿਲ੍ਹਾ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-14 ਏਅਰ ਪਿਸਟਲ ਐੱਨ.ਆਰ ਲੜਕੀਆਂ ਵਿੱਚ ਇਸ਼ਮੀਤ ਕੌਰ ਪਟਿਆਲਾ ਨੇ ਪਹਿਲਾ ਸਥਾਨ, ਵਿਸ਼ਪ੍ਰੀਤ ਰਾਣਾ ਜਿਲ੍ਹਾ ਪਟਿਆਲਾ ਨੇ ਦੂਜਾ ਸਥਾਨ ਅਤੇ ਅਰਸ਼ਨੂਰ ਕੌਰ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-14 ਏਅਰ ਰਾਈਫਲ ਐੱਨ.ਆਰ ਲੜਕਿਆਂ ਵਿੱਚ ਪਰਤੇਸ਼ਬੀਰ ਸਿੰਘ ਫਾਜਿਲਕਾ ਨੇ ਪਹਿਲਾ ਸਥਾਨ, ਜਸਨੂਰ ਸਿੰਘ ਫਤਿਹਗੜ੍ਹ ਸਾਹਿਬ ਨੇ ਦੂਜਾ ਸਥਾਨ ਅਤੇ
ਜਸਕਰਨ ਸਿੰਘ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-14 ਏਅਰ ਰਾਈਫਲ ਐੱਨ.ਆਰ ਲੜਕੀਆਂ ਵਿੱਚ ਕੁਦਰਤ ਜਿਲ੍ਹਾ ਪਟਿਆਲਾ ਨੇ ਪਹਿਲਾ ਸਥਾਨ, ਉਸਨੀਕ ਕੌਰ , ਐੱਸ.ਏ.ਐੱਸ ਨਗਰ ਨੇ ਦੂਜਾ ਸਥਾਨ, ਪਰਿਧੀ ਜਿਲ੍ਹਾ ਸੰਗਰੂਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਏਅਰ ਪਿਸਟਲ ਐੱਨ.ਆਰ ਲੜਕਿਆਂ ਵਿੱਚ ਗੁਰਪ੍ਰਤਾਪ ਸਿੰਘ ਬਠਿੰਡਾ ਨੇ ਪਹਿਲਾ ਸਥਾਨ, ਰਾਮਪ੍ਰਭਜੋਤ ਪਟਿਆਲਾ ਨੇ ਦੂਜਾ ਸਥਾਨ, ਦਿਸ਼ਾਂਤ ਠਾਕੁਰ ਜਿਲ੍ਹਾ ਹੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਏਅਰ ਪਿਸਟਲ ਐੱਨ.ਆਰ ਲੜਕੀਆਂ ਵਿੱਚ ਤਨਵੀਰ ਕੌਰ ਬਠਿੰਡਾ ਨੇ ਪਹਿਲਾ ਸਥਾਨ, ਕੁਨਿਸ਼ਕਾ ਜਿਲ੍ਹਾ ਰੂਪਨਗਰ ਨੇ ਦੂਜਾ ਸਥਾਨ ਅਤੇ ਤਵਲੀਨ ਕੌਰ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਏਅਰ ਰਾਈਫਲ ਐਨ.ਆਰ ਲੜਕਿਆਂ ਵਿੱਚ ਅੰਸ਼ੁਲ ਬਤਰਾ ਫਾਜਿਲਕਾ ਨੇ ਪਹਿਲਾ ਸਥਾਨ, ਫਤਿਹਵੀਰ ਸਿੰਘ ਸੰਗਰੂਰ ਨੇ ਦੂਜਾ ਸਥਾਨ, ਅਵਨੀਤ ਸਿੰਘ ਫਾਜਿਲਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ। ਖੇਡ ਵਿਭਾਗ ਵੱਲੋਂ ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਨੂੰ ਸਵੇਰੇ, ਦੁਪਿਹਰ ਅਤੇ ਰਾਤ ਤੇ ਸਮੇਂ ਰਿਫਰੈਸ਼ਮੈਂਟ ਅਤੇ ਡਾਈਟ ਮੁਹੱਈਆਂ ਕਰਵਾਈ ਗਈ। ਇਸ ਪ੍ਰੋਗਰਾਮ ਵਿੱਚ ਖੇਡ ਵਿਭਾਗ ਦੇ ਸਮੂਹ ਸ਼ੂਟਿੰਗ ਕੋਚ, ਗੇਮ ਇੰਚਾਰਜ ਅਤੇ ਖੇਡ ਪ੍ਰੇਮੀਆ ਨੇ ਭਾਗ ਲਿਆ। Author: Malout Live