ਸਿਹਤ ਵਿਭਾਗ ਵੱਲੋਂ 14 ਜੂਨ ਤੋਂ 30 ਜੂਨ ਤੱਕ ਮਨਾਇਆ ਜਾ ਰਿਹਾ ਹੈ ਵਿਸ਼ਵ ਸਵੈ-ਇੱਛੁਕ ਖੂਨਦਾਨ ਮਹੀਨਾ- ਡਾ. ਤੇਜਵੰਤ ਸਿੰਘ ਢਿੱਲੋਂ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਤੇਜਵੰਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਬਠਿੰਡਾ ਵਿੱਚ ਮਿਤੀ 14 ਜੂਨ ਤੋਂ 30 ਜੂਨ ਤੱਕ ਸਵੈ-ਇਛੁਕ ਖੂਨਦਾਨ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਲ੍ਹਾ ਬਠਿੰਡਾ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅਤੇ ਜਨਤਕ ਥਾਵਾਂ ਵਿੱਚ '20 ਸਾਲਾਂ ਤੋਂ ਲਗਾਤਾਰ ਸਵੈ-ਇਛੁੱਕ ਖੂਨਦਾਨੀਆਂ ਦਾ ਧੰਨਵਾਦ' ਥੀਮ ਹੇਠ ਮਿਤੀ 14 ਜੂਨ ਤੋਂ 30 ਜੂਨ ਤੱਕ ਵਿਸ਼ਵ ਸਵੈ-ਇਛੁੱਕ ਖੂਨਦਾਨ ਦਿਵਸ ਮਨਾਇਆ ਜਾ ਰਿਹਾ ਹੈ।

ਜਿਸ ਅਧੀਨ ਸਿਹਤ ਵਿਭਾਗ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਆਮ ਜਨਤਾ ਨੂੰ ਖੂਨਦਾਨ ਕਰਨ ਅਤੇ ਜਾਗਰੂਕ ਕਰਨ ਲਈ ਸਹੁੰ ਚੁੱਕ ਸਮਾਗਮ ਕੀਤਾ ਗਿਆ। ਇਸੇ ਸੰਬੰਧ ਵਿੱਚ ਸਵੈ ਸੇਵੀ ਸੰਸਥਾਵਾਂ ਅਤੇ ਸਵੈ-ਇਛੁੱਕ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਪਲਾਂਟ ਦੇ ਕੇ ਸਨਮਾਨਿਤ ਕੀਤਾ ਗਿਆ। ਮਿਤੀ 14 ਜੂਨ ਤੋਂ 30 ਜੂਨ ਤੱਕ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਖੂਨ ਗਰੁੱਪ ਦਾ ਪਤਾ ਹੋਣਾ ਜਰੂਰੀ ਹੈ। ਇਸ ਸਮੇਂ ਡਾ. ਰੀਤਿਕਾ ਬੀ.ਟੀ.ਓ ਅਤੇ ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਇਸ ਨੋਬਲ ਕਾਰਜ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਕੈਂਪਾਂ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ। ਇਸ ਮੌਕੇ ਨੀਲਮ ਰਾਣੀ ਐੱਮ.ਐੱਲ.ਟੀ, ਰਮੇਸ਼ ਕੁਮਾਰ ਐੱਮ.ਐੱਲ.ਟੀ ਅਤੇ ਸਵੈ ਸੇਵੀ ਸੰਸਥਾਵਾਂ ਹਾਜ਼ਿਰ ਸਨ। Author : Malout Live