ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀਆਂ ਐੱਨ.ਸੀ.ਸੀ ਕੈਡਿਟਜ਼ ਦੁਆਰਾ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਸੰਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ

ਮਲੋਟ: ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀਆਂ ਐੱਨ.ਸੀ.ਸੀ ਕੈਡਿਟਜ਼ ਦੁਆਰਾ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ 6 ਪੰਜਾਬ ਗਰਲਜ਼ ਬਟਾਲੀਅਨ ਵੱਲੋਂ ਕਰਨਲ ਰਣਬੀਰ ਸਿੰਘ ਜੀ ਦੀ ਅਗਵਾਈ ਹੇਠ ਪਿੰਡ ਦਾਨੇਵਾਲਾ ਵਿਖੇ ਕੱਢੀ ਗਈ। ਜਿਸ ਵਿੱਚ ਐੱਨ.ਸੀ.ਸੀ ਕੈਡਿਟਜ਼ ਨੇ ਆਮ ਲੋਕਾਂ ਨੂੰ ਪਰਾਲੀ ਪ੍ਰਦੂਸ਼ਣ ਦੇ ਵਾਤਾਵਰਨ ਅਤੇ ਮਨੁੱਖੀ ਜੀਵਨ ਉੱਤੇ ਬੁਰੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਐੱਨ.ਸੀ.ਸੀ ਕੈਡਿਟ ਜਸਿਕਾ ਨੇ ਪਰਾਲੀ ਪ੍ਰਦੂਸ਼ਣ ਸੰਬੰਧੀ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ।

ਇਸ ਤੋਂ ਇਲਾਵਾ ਪੁਨੀਤ ਸਾਗਰ ਅਭਿਆਨ ਦੇ ਤਹਿਤ ਸਵੱਛਤਾ ਰੈਲੀ ਕੱਢੀ ਗਈ। ਜਿਸ ਵਿੱਚ ਕੈਡਿਟਜ਼ ਨੇ ਸਾਫ਼-ਸਫ਼ਾਈ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ। ਇਸ ਸਮੁੱਚੇ ਅਭਿਆਨ ਵਿੱਚ ਸਾਰੇ ਕੈਡਿਟਜ਼ ਨੇ ਵੱਧ ਚੜ੍ਹ ਕੇ ਭਾਗ ਲਿਆ। ਏ.ਐੱਨ.ਓ ਅਫਸਰ ਸੀਮਾ ਖੁਰਾਨਾ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕ ਅਨੂਰਾਧਾ ਅਤੇ ਰਾਹੁਲ ਸ਼ਰਮਾ ਦੀ ਰਹਿਨੁਮਾਈ ਵਿੱਚ ਕੈਡਿਟਜ਼ ਨੇ ਇਸ ਰੈਲੀ ਨੂੰ ਸਫਲਤਾਪੂਰਵਕ ਪੂਰਾ ਕੀਤਾ। ਇਸ ਅਵਸਰ ਤੇ ਪ੍ਰਿੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਕੈਡਿਟਜ਼ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਐੱਨ.ਸੀ.ਸੀ ਟੀਮ ਦੀ ਹੌਂਸਲਾ ਅਫਜਾਈ ਕੀਤੀ। Author: Malout Live