CM ਮਾਨ 27 ਜਨਵਰੀ ਨੂੰ ਕਰਨਗੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ, ਖੋਲ੍ਹੇ ਜਾਣਗੇ 500 ਹੋਰ ਮੁਹੱਲਾ ਕਲੀਨਿਕ 19 ਕਲੀਨਿਕ ਮੁਕਤਸਰ
ਮਲੋਟ (ਪੰਜਾਬ): ਪੰਜਾਬ ਵਿੱਚ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਹੁਣ 27 ਜਨਵਰੀ ਨੂੰ 500 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਕਲੀਨਿਕ ਸੂਬੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸਥਿਤ PHC ਦੇ ਪਹਿਲਾਂ ਤੋਂ ਮੌਜੂਦ ਭਵਨਾਂ ਵਿੱਚ ਖੋਲ੍ਹੇ ਜਾਣਗੇ। ਇੱਥੇ ਇਹਨਾਂ ਇਮਾਰਤਾਂ ਨੂੰ ਨਵੇਂ ਉਪਕਰਨਾਂ ਅਤੇ ਬੁਨਿਆਦੀ ਢਾਂਚੇ ਨਾਲ ਅਪਗ੍ਰੇਡ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕਰਨਗੇ। ਸਿਹਤ ਵਿਭਾਗ ਪਹਿਲਾਂ ਤਿਆਰ ਕੀਤੇ ਗਏ ਪ੍ਰਸਤਾਵ ਮੁਤਾਬਿਕ ਚੱਲਦਾ ਹੈ ਤਾਂ ਅੰਮ੍ਰਿਤਸਰ ਵਿੱਚ 44 ਕਲੀਨਿਕ ਖੋਲ੍ਹੇ ਜਾਣਗੇ। ਲੁਧਿਆਣਾ ਵਿੱਚ 47, ਪਟਿਆਲਾ ਵਿੱਚ 40, ਜਲੰਧਰ ਵਿੱਚ 37, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ 33-33, ਬਠਿੰਡਾ ਵਿੱਚ 24, ਸੰਗਰੂਰ ਵਿੱਚ 26, ਫਾਜ਼ਿਲਕਾ ਵਿੱਚ 22, ਫਿਰੋਜ਼ਪੁਰ, ਐੱਸ.ਏ.ਐੱਸ ਨਗਰ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ 19-19 ਅਤੇ ਕੁੱਝ ਹੋਰ ਥਾਵਾਂ ’ਤੇ ਕਲੀਨਿਕ ਖੋਲ੍ਹੇ ਜਾਣਗੇ। Author: Malout Live