ਐੱਮ.ਐੱਸ.ਐੱਮ.ਈ ਪ੍ਰਮੋਸ਼ਨ ਕੌਂਸਲ ਇੰਡੀਆ ਵੱਲੋਂ ਪੰਜਾਬ ਦੇ ਜਿਲ੍ਹਾ ਮੋਗਾ ਵਿਖ਼ੇ ਰਾਸ਼ਟਰੀ ਪੱਧਰ ਤੇ ਸੈਂਟ੍ਰਲ ਲੋਨ ਸੰਬੰਧੀ ਸਰਕਾਰੀ ਸਕੀਮਾਂ ਤਹਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਲਗਾਇਆ ਜਾਗਰੂਕਤਾ ਸੈਮੀਨਾਰ

ਮਲੋਟ: ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਇਸੇਸ ਪ੍ਰਮੋਸ਼ਨ ਕੌਂਸਲ ਇੰਡੀਆ ਦੀ ਛਤਰ-ਛਾਇਆ ਹੇਠ ਆਈ.ਐੱਸ.ਐੱਫ ਫਾਰਮੇਸੀ ਕਾਲਜ ਪੰਜਾਬ ਦੇ ਜਿਲਾ ਮੋਗਾ ਵਿੱਖੇ 10 ਤੋਂ 2 ਵਜੇ ਰਾਸ਼ਟਰੀ ਪੱਧਰ ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।  ਮੋਗਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ, ਬੈਂਕਾਂ ਦੇ ਮੁੱਖ ਅਧਿਕਾਰੀਆਂ, ਜਿਲ੍ਹਾ ਮੋਗਾ ਦੇ ਮੌਜੂਦਾ ਜਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ, ਸਾਬਕਾ ਐੱਮ.ਐੱਲ.ਏ ਡਾਕਟਰ ਹਰਜੋਤ ਕਮਲ, ਸੈਂਟਰਲ ਦਿੱਲ੍ਹੀ ਤੋਂ ਐੱਮ.ਐੱਸ.ਐੱਮ.ਈ ਪ੍ਰਮੋਸ਼ਨ ਕੌਂਸਲ ਇੰਡੀਆ ਦੇ ਨੈਸ਼ਨਲ ਚੈਅਰਮੈਨ ਸ਼੍ਰੀ ਵਿਜੇ ਕੁਮਾਰ ਤੇ ਨੈਸ਼ਨਲ ਵਾਈਸ ਚੇਅਰਮੈਨ ਸ਼੍ਰੀ ਪ੍ਰਦੀਪ ਮਿਸ਼ਰਾ ਸਰਕਾਰ, ਪੰਜਾਬ ਚੇਅਰਮੈਨ ਸੰਜੀਵ ਥਾਪਰ, ਪੰਜਾਬ ਵਾਇਸ ਚੇਅਰਮੈਨ ਬਲਵੀਰ ਸਿੰਘ ਹਰਾਈਪੁਰ ਵੱਲੋਂ ਸੈਮੀਨਾਰ ਆਰੰਭ ਕੀਤਾ ਗਿਆ। ਐੱਮ.ਐੱਸ.ਐੱਮ.ਈ ਪ੍ਰਮੋਸ਼ਨ ਕੌਂਸਲ ਭਾਰਤ ਦੇ ਚੇਅਰਮੈਨ ਵਿਜੈ ਕੁਮਾਰ ਅਤੇ ਰਾਸ਼ਟਰੀ ਉਪ ਚੇਅਰਮੈਨ ਪ੍ਰਦੀਪ ਮਿਸ਼ਰਾ ਸਰਕਾਰ ਨੇ ਦੱਸਿਆ ਕਿ ਭਾਰਤ ਵਿੱਚ ਬੇਰੋਜ਼ਗਾਰੀ ਰੋਜ਼ਗਾਰ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਭਾਰਤ ਦੇਸ਼ ਦੀ ਨੌਜਵਾਨ ਪੀੜੀ ਨੂੰ ਦਿਸ਼ਾ ਦੇਣ ਸੰਬੰਧੀ ਕਾਰੋਬਾਰ ਕਰਨ ਲਈ ਐੱਮ.ਐੱਸ.ਐੱਮ.ਈ ਅਤੇ ਪੀ.ਐੱਮ.ਈ.ਜੀ.ਪੀ ਪ੍ਰੋਗਰਾਮ ਤਹਿਤ ਚਲਾਈ ਜਾ ਰਹੀਆਂ ਛੋਟੀਆਂ ਵੱਡੀਆਂ ਇੰਡਸਟਰੀਜ਼ ਲੋਨ ਸੰਬੰਧਿਤ ਸਕੀਮਾਂ ਨੂੰ ਪੂਰੇ ਭਾਰਤ ਪੱਧਰ ਉੱਤੇ ਆਮ ਜਨਤਾ ਤੱਕ ਐੱਮ.ਐੱਸ.ਐੱਮ.ਈ ਕੌਂਸਿਲ ਵੱਲੋਂ ਘਰ-ਘਰ ਤੱਕ ਪਹੁੰਚਾਉਣ ਦਾ ਜਿੰਮੇਵਾਰੀ ਲਈ ਹੈ ਅਤੇ ਕੌਂਸਿਲ ਵੱਲੋਂ ਪੂਰੇ ਭਾਰਤ ਵਿੱਚ ਟਾਰਗੇਟ ਦੇ ਰੂਪ ਵਿੱਚ ਬੇਰੋਜ਼ਗਾਰੀ ਜੜ੍ਹੋਂ ਖਤਮ ਕਰਨ ਦਾ ਮੁਕੰਮਲ ਯਤਨ ਵੀ ਕੀਤਾ ਜਾ ਰਿਹਾ ਹੈ।

ਪੰਜਾਬ ਚੇਅਰਮੈਨ ਸੰਜੀਵ ਥਾਪਰ ਤੇ ਵਾਈਸ ਚੇਅਰਮੈਨ ਬਲਵੀਰ ਸਿੰਘ ਹਰਾਇਪੁਰ ਨੇ ਦੱਸਿਆ ਕਿ ਭਾਰਤ ਦੇ ਨੋਜਵਾਨਾਂ ਲਈ ਐੱਮ.ਐੱਸ.ਐੱਮ.ਈ.ਪੀ.ਸੀ ਆਈ ਸੈਂਟਰਲ ਸਰਕਾਰ ਤੋਂ ਪ੍ਰਧਾਨ ਮੰਤਰੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਅਧੀਨ ਕੌਂਸਲ ਦੀ ਦੇਖ-ਰੇਖ ਵਿੱਚ ਲੋੜਵੰਦਾਂ ਦੀ ਜ਼ਰੂਰਤਾਂ ਮੁਤਾਬਿਕ ਐੱਮ.ਐੱਸ.ਐੱਮ.ਈ. ਕੌਂਸਲ ਦੇ ਪ੍ਰੋਫੈਸ਼ਨਲ ਸੀ.ਏ ਵੱਲੋਂ ਪ੍ਰੋਜੈਕਟ ਫਾਈਲ ਤਾਇਆਰ ਕਰਕੇ ਐੱਮ.ਐੱਸ.ਐੱਮ.ਈ ਕੌਂਸਲ ਅਧਿਕਾਰੀਆਂ ਵੱਲੋਂ ਸੰਪੂਰਨ ਜਾਂਚ ਦੌਰਾਨ ਜਿਲ੍ਹਿਆ ਦੇ ਡੀ.ਸੀ ਦਫਤਰ ਨੂੰ ਭੇਜੀ ਜਾਵੇਗੀ। ਜਿਸਦੇ ਲੋਨ ਸੰਬੰਧੀ ਦਸਤਾਵੇਜ਼ ਬਿਲਕੁੱਲ ਸਰਲ ਤੇ ਆਮ ਹਨ ਤੇ ਜਿਸਦੀ ਲੋਨ ਪ੍ਰੋਫਾਈਲ ਸਬਸਿਡੀ ਅਧੀਨ ਦਰਜ ਕਰਵਾਈ ਜਾਵੇਗੀ। ਇਸ ਮੋਕੇ ਪੀ.ਐੱਨ.ਬੀ ਰਿਜ਼ਨਲ ਦਫਤਰ ਤੋਂ ਦਯਾਨੰਦ ਕਾਰਡਨ, ਚਰਨਜੀਤ ਸਿੰਘ ਲੀਡ ਜਿਲ੍ਹਾ ਐੱਮ.ਡੀ, ਪੀ.ਐੱਨ.ਬੀ, ਐੱਸ.ਬੀ.ਆਈ ਡਿਪਟੀ ਜਨਰਲ ਮੈਨੇਜਰ ਐਡਮਿਨ ਆਫਿਸ ਬਠਿੰਡਾ, ਨਵੀਨ ਕੁਮਾਰ ਪਟਿਆਲ ਏ.ਜੀ.ਐੱਮ ਐੱਮ.ਐੱਸ.ਐੱਮ.ਈ ਐੱਸ.ਬੀ.ਆਈ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਸਟੈਂਡਅੱਪ ਇੰਡੀਆ, ਮੁਦਰਾ ਲੋਨ, ਐੱਸ.ਐੱਮ.ਈ, ਐੱਮ.ਐੱਸ.ਐੱਮ.ਈ ਅਤੇ ਪੀ.ਐੱਮ.ਈ.ਜੀ.ਪੀ ਲੋਨ ਨੌਜਵਾਨ ਵਰਗ ਦੇ ਜ਼ਰੂਰਤਮੰਦਾਂ ਨੂੰ ਆਪਣੇ ਕਾਰੋਬਾਰ ਤੇ ਇੰਡਸਟਰੀ ਨੂੰ ਵੱਧ ਤੋਂ ਵੱਧ ਇਸਦਾ ਲਾਭ ਲੈ ਕੇ ਭਾਰਤ ਦੇਸ਼ ਦੀ ਅਰਥ ਵਿਵਸਥਾ ਨੂੰ ਸਿਰਮੌਰ ਬਣਾਉਣਾ ਚਾਹੀਦਾ ਹੈ ਤਾਂ ਕੇ ਰੋਜ਼ਗਾਰ ਦੇ ਸਾਧਨਾ ਦੀ ਮੰਗ ਵਿੱਚ ਤਬਦੀਲੀ ਆ ਸਕੇ। ਇਸ ਮੌਕੇ ਐੱਮ.ਐੱਸ.ਐੱਮ.ਈ ਪ੍ਰਮੋਸ਼ਨ ਕੌਂਸਲ ਇੰਡੀਆ ਤੋਂ ਸੀਨੀਅਰ ਡਾਇਰੈਟਰ, ਡਾਇਰੈਕਟਰ ਫੀਲਡ ਅਫਸਰ ਜਲੰਧਰ ਤੋਂ ਸਰਕਲ ਡਾਇਰੈਕਟਰ ਰੋਹਿਤ ਭਾਟੀਆ ਗੋਲਡ ਮੈਡਲਿਸਟ ਸਟੇਟ ਐਵਾਰਡੀ, ਭਾਰਤੀ ਜਾਗ੍ਰਿਤੀ ਮੰਚ  ਦੀਪਕ ਕੋਸ਼ਰ ਅਤੇ ਹੋਰ ਅਨੇਕਾਂ ਸਟੇਟ ਤੇ ਨੈਸ਼ਨਲ ਲੈਵਲ ਦੀਆਂ ਨਾਮਵਰ ਸਖਸ਼ੀਅਤਾਂ ਹਾਜਿਰ ਸਨ। Author: Malout Live