'ਕਲਾਸ ਆਨ ਐਪ'' ਨਾਲ ਸ.ਸ.ਸ.ਸਕੂਲ ਡੱਬਵਾਲੀ ਢਾਬ ਸੂਬੇ ਦਾ ਮੋਹਰੀ ਸਕੂਲ ਬਣਿਆ

ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਵਿਖੇ ਕਲਾਸ ਆਨ ਐਪ ਸ਼ੁਰੂ ਹੋਣ ਨਾਲ ਇਹ ਸਕੂਲ ਪੰਜਾਬ ਭਰ ਅੰਦਰ ਪਹਿਲੀ ਆਧੁਨਿਕ ਡਿਜ਼ੀਟਲ ਸਕੂਲ ਬਣ ਗਿਆ। ਇਹ ਕਮਾਲ ਸਕੂਲ ਦੇ ਪ੍ਰਿੰਸੀਪਲ ਅਤੇ ਕਮੇਟੀ ਮੈਂਬਰਾਂ ਵੱਲੋਂ ਪਿੰਡ ਦੇ ਹੀ ਇੱਕ ਹੋਣਹਾਰ ਨੌਜਵਾਨ ਦੀ ਮੱਦਦ ਨਾਲ ਕੀਤਾ ਗਿਆ, ਜੋ ਕਿ ਪੰਜਾਬ ਭਰ ਅੰਦਰ ਨਿੱਜੀ ਅਤੇ ਵਿਸ਼ੇਸ਼ ਕਰਕੇ ਇੰਟਰਨੈਸ਼ਨਲ ਸਕੂਲਾਂ ਲਈ ਇਹ ਐਪ ਦਾ ਪ੍ਰਬੰਧ ਕਰਦੇ ਹਨ। ਸਕੂਲ ਪ੍ਰਿੰਸੀਪਲ ਰਾਜਨ ਗਰੋਵਰ ਨੇ ਦੱਸਿਆ ਕਿ ਕਲਾਸ ਆਨ ਦੇ ਐੱਮ.ਡੀ ਅਤੇ ਪਿੰਡ ਵਾਸੀ ਗੁਰਵਿੰਦਰ ਸਿੰਘ ਵੱਲੋਂ ਸਕੂਲ ਨੂੰ ਇਹ ਐਪ ਬਿਲਕੁੱਲ ਮੁਫ਼ਤ ਗਿਫ਼ਟ ਕੀਤੀ ਗਈ, ਜੋ ਕਿ ਸਮਾਰਟ ਵੇ ਮੀਡੀਆ ਪ੍ਰਾਈਵੇਟ ਲਿ. ਦੇ ਨਾਮ ‘ਤੇ ਕੰਪਨੀ ਚਲਾ ਰਿਹਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਪਿੰਡ ਦਾ ਨਾਮ ਰੌਸ਼ਨ ਕਰ ਰਿਹਾ ਹੈ। ਇਸ ਐਪ ਨੂੰ ਲਾਂਚ ਕਰਨ ਲਈ ਵੀ ਸਕੂਲ ਵੱਲੋਂ ਖੁਦ ਇੰਜ. ਗੁਰਵਿੰਦਰ ਸਿੰਘ ਨੂੰ ਹੀ ਸੱਦਾ ਦਿੱਤਾ ਗਿਆ, ਜਿਸਨੂੰ ਕਬੂਲ ਕਰਦਿਆਂ ਉਹਨਾਂ ਖੁਦ ਸਕੂਲ ਪੁੱਜ ਕੇ ਆਪਣੇ ਕਰ ਕਮਲਾਂ ਨਾਲ ਇਹ ਐਪ ਲਾਂਚ ਕੀਤੀ।

ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਹੋਰ ਸਟਾਫ਼ ਵੱਲੋਂ ਗੁਰਵਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਧੰਨਵਾਦ ਕੀਤਾ ਗਿਆ। ਇਸ ਦੌਰਾਨ ਗੁਰਵਿੰਦਰ ਸਿੰਘ ਨੇ ਐਪ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਐਪ ਰਾਹੀਂ ਵਿਦਿਆਰਥੀਆਂ ਦੇ ਮਾਪੇ ਘਰ ਬੈਠੇ ਹੀ ਆਪਣੇ ਬੱਚੇ ਦੀ ਸਕੂਲ ਵਿੱਚ ਹਾਜ਼ਰੀ, ਗਤੀਵਿਧੀਆਂ, ਸਿਲੇਬਸ, ਜਮਾਤ ਵਿੱਚ ਕੰਮ, ਸਕੂਲ ਸਮਾਚਾਰ ਅਤੇ ਉਹਨਾਂ ਦੀ ਪ੍ਰਗਿਤੀ ਰਿਪੋਰਟ ਦੇਖ ਸਕਣਗੇ। ਇੱਥੇ ਹੀ ਬੱਸ ਨਹੀਂ ਸੁਰੱਖਿਆ ਦੇ ਲਿਹਾਜ ਨਾਲ ਵੀ ਇਹ ਐਪ ਬਹੁਤ ਅਹਿਮ ਹੈ ਕਿਉਂਕਿ ਜੇਕਰ ਸਕੂਲ ਵਿੱਚ ਉਹਨਾਂ ਦੇ ਬੱਚੇ ਨੂੰ ਕੋਈ ਹੋਰ ਰਿਸ਼ਤੇਦਾਰ ਲੈਣ ਆਉਂਦਾ ਹੈ ਤਾਂ ਉਸਦੀ ਫੋਟੋ ਐਪ ਤੇ ਪਾਉਣੀ ਹੁੰਦੀ ਹੈ ਅਤੇ ਫਿਰ ਮਾਪੇ ਕੋਡ ਰਾਹੀਂ ਉਸ ਵਿਅਕਤੀ ਦੀ ਪਹਿਚਾਣ ਕਰਦੇ ਹਨ ਤੇ ਉਹ ਬੱਚੇ ਨੂੰ ਲਿਜਾ ਸਕਦਾ ਹੈ। ਇਸ ਮੌਕੇ ਬੋਹੜ ਸਿੰਘ ਸਰਪੰਚ, ਮੁੱਖਤਿਆਰ ਸਿੰਘ ਫੌਜੀ ਐੱਸ.ਐੱਮ.ਸੀ ਮੈਂਬਰ, ਨਿਰਮਲ ਸਿੰਘ ਸੈਕਟਰੀ, ਭਿੰਦਰ ਸਿੰਘ, ਇੰਦਰਜੀਤ ਸਿੰਘ, ਗੁਰਲਾਲ ਸਿੰਘ ਸੰਧੂ ਮੈਂਬਰ, ਜਸਵੰਤ ਸਿੰਘ ਸਿੱਧੂ, ਅੰਗਰੇਜ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ਼ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਿਰ ਸਨ। Author: Malout Live