ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਰੀ-ਅਪੀਅਰ ਪ੍ਰੀਖਿਆ ਲਈ ਡੇਟ-ਸ਼ੀਟ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਰੀ-ਅਪੀਅਰ ਪ੍ਰੀਖਿਆ ਲਈ ਡੇਟ-ਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 4 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ ਤੇ 11 ਜੁਲਾਈ ਨੂੰ ਮੁਕੰਮਲ ਹੋਣਗੀਆਂ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗਾ ਤੇ ਇਸ ਲਈ 03 ਘੰਟਿਆਂ ਦਾ ਸਮਾਂ ਦਿੱਤਾ ਜਾਵੇਗਾ। ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਪ੍ਰੀਖਿਆਵਾਂ ਸੈਲਫ ਪ੍ਰੀਖਿਆ ਕੇਂਦਰਾਂ ਵਿੱਚ ਹੀ ਹੋਣਗੀਆਂ।
ਵਿਲੱਖਣ ਸਮਰੱਥਾ ਵਾਲੇ ਪ੍ਰੀਖਿਆਰਥੀਆਂ ਦੇ ਪ੍ਰਸ਼ਨ-ਪੁੱਤਰ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ ਤੇ ਉਨ੍ਹਾਂ ਦੀ ਪ੍ਰੀਖਿਆ ਸਕੂਲ ਪੱਧਰ 'ਤੇ ਹੀ ਲਈ ਜਾਵੇਗੀ। ਇਸ ਦੇ ਨਾਲ ਹੀ ਸਿਹਤ ਅਤੇ ਸਰੀਰਕ ਸਿੱਖਿਆ ਦੀ ਪ੍ਰਯੋਗੀ ਪ੍ਰੀਖਿਆ 12 ਜੁਲਾਈ ਨੂੰ ਸਕੂਲ ਪੱਧਰ 'ਤੇ ਹੀ ਕਰਵਾਈ ਜਾਵੇਗੀ ਤੇ ਇਸ ਦੇ ਪ੍ਰਸ਼ਨ ਪੱਤਰ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ। ਇਸ ਦੇ ਨਾਲ ਹੀ ਵਿਭਾਗ ਜਿਲ੍ਹੇ ਦੇ ਸੁਪਰੀਡੰਟਾਂ ਦੇ ਮੋਬਾਈਲ ਅਤੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਗਏ ਹਨ। ਰੋਲ ਨੰਬਰਾਂ ਅਤੇ ਪ੍ਰਸ਼ਨ ਪੱਤਰਾਂ ਸੰਬੰਧੀ ਪੁੱਛ-ਗਿੱਛ ਲਈ ਸੰਬੰਧਿਤ ਜਿਲ੍ਹੇ ਦੇ ਸੁਪਰੀਡੰਟਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। Author : Malout Live