ਸਿਵਿਲ ਹਸਪਤਾਲ ਮਲੋਟ ਵਿਖੇ ਡਾਕਟਰ ਭੁਪੇਸ਼ ਬਾਂਸਲ ਵੱਲੋਂ ਬਤੌਰ ਹਾਊਸ ਸਰਜਨ ਦਾ ਸੰਭਾਲਿਆ ਗਿਆ ਅਹੁਦਾ

ਮਲੋਟ: ਸਿਵਿਲ ਹਸਪਤਾਲ ਮਲੋਟ ਵਿਖੇ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਦੀ ਘਾਟ ਲੋਕਾਂ ਨੂੰ ਮਹਿਸੂਸ ਹੋ ਰਹੀ ਜਿਸ ਕਾਰਨ ਉਨ੍ਹਾਂ ਨੂੰ ਇਲਾਜ ਦੇ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਲਈ ਜਾਣਾ ਪੈਂਦਾ ਸੀ। ਪੰਜਾਬ ਸਰਕਾਰ ਨੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਹੌਲੀ-ਹੌਲੀ ਡਾਕਟਰਾਂ ਦੀ ਨਿਯੁਕਤੀ ਕਰ ਰਹੀ ਹੈ।

ਜਿਸ ਦੌਰਾਨ ਸਿਵਿਲ ਹਸਪਤਾਲ ਮਲੋਟ ਦੇ ਐੱਸ.ਐੱਮ.ਓ ਡਾਕਟਰ ਸੁਨੀਲ ਬਾਂਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਡਾਕਟਰ ਭੁਪੇਸ਼ ਬਾਂਸਲ ਵੱਲੋਂ ਅੱਜ ਬਤੌਰ ਹਾਊਸ ਸਰਜਨ ਸਰਕਾਰੀ ਹਸਪਤਾਲ ਵਿਖੇ ਅਹੁਦਾ ਸੰਭਾਲਿਆ ਗਿਆ। ਓਨ੍ਹਾਂ ਵੱਲੋਂ ਅੱਜ ਤੋਂ ਹੀ ਮਰੀਜਾਂ ਨੂੰ ਦੇਖ ਕੇ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਅਤੇ ਸਿਵਿਲ ਹਸਪਤਾਲ ਮਲੋਟ ਇਲਾਕਾ ਨਿਵਾਸੀਆਂ ਦੀ ਸੇਵਾ ਵਿੱਚ ਹਾਜ਼ਿਰ ਹੈ। Author: Malout Live