ਪੰਜਾਬ ਨੂੰ ਅਨੀਮੀਆ ਮੁਕਤ ਬਣਾਉਣ ਲਈ HB ਘੱਟ ਵਾਲੀਆਂ ਲੜਕੀਆਂ ਨੂੰ ਗੁੜ, ਛੋਲ਼ੇ ਅਤੇ ਆਇਰਨ ਦੀਆਂ ਗੋਲ਼ੀਆਂ ਵੰਡੀਆਂ ਗਈਆਂ"
ਮਲੋਟ: ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ ਅਤੇ ਸਿਵਲ ਸਰਜਨ ਮੈਡਮ ਰੀਟਾ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਵਿਕਾਸ ਪਰਿਸ਼ਦ, ਮਲੋਟ ਵੱਲੋਂ ਸਿਵਲ ਹਸਪਤਾਲ ਮਲੋਟ ਦੇ ਸਹਿਯੋਗ ਅਤੇ ਲੈਬ ਟੈਕਨੀਸ਼ੀਅਨ ਦੇ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮੰਡੀ ਹਰਜੀ ਰਾਮ, ਮਲੋਟ ਵਿਖੇ 210 ਲੜਕੀਆਂ ਦਾ HB ਚੈੱਕ ਕੀਤਾ ਗਿਆ ਅਤੇ ਜਿਨ੍ਹਾਂ ਵਿੱਚੋਂ 45 ਲੜਕੀਆਂ ਦਾ HB ਘੱਟ ਸੀ, ਉਹਨਾਂ ਲੜਕੀਆਂ ਨੂੰ ਗੁੜ, ਛੋਲੇ ਅਤੇ ਆਇਰਨ ਦੀਆਂ ਗੋਲ਼ੀਆਂ ਵੰਡੀਆਂ ਗਈਆਂ। ਇਸ ਮੌਕੇ ਸਿਵਲ ਹਸਪਤਾਲ ਮਲੋਟ ਦੇ ਐੱਸ.ਐੱਮ.ਓ ਡਾ. ਸੁਨੀਲ ਬਾਂਸਲ,
ਪਰਿਸ਼ਦ ਦੇ ਸਟੇਟ ਪੈਟਰਨ ਸ਼੍ਰੀ ਰਾਜ ਵਾਟਸ, ਪ੍ਰਧਾਨ ਸੁਰਿੰਦਰ ਮਦਾਨ ਅਤੇ ਰਜਿੰਦਰ ਪਪਨੇਜਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਨੇ ਬੱਚਿਆਂ ਨੂੰ ਅਨੀਮੀਆ ਮੁਕਤ ਪੰਜਾਬ ਬਣਾਉਣ, ਖ਼ੁਰਾਕ ਅਤੇ HB ਘੱਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਚੇਤਨ ਖੁਰਾਣਾ, MPHW ਸੁਖ਼ਨਪਾਲ ਸਿੰਘ, ਭਾਰਤ ਵਿਕਾਸ ਪਰਿਸ਼ਦ ਮਲੋਟ ਦੇ ਸਕੱਤਰ ਗੁਲਸ਼ਨ ਅਰੋੜਾ, ਖ਼ਜਾਨਚੀ ਬਿੱਟੂ ਤਨੇਜਾ, ਵਾਇਸ ਪ੍ਰਧਾਨ ਸੋਹਨ ਲਾਲ ਗੂੰਬਰ ਅਤੇ ਧਰਮਪਾਲ ਗੂੰਬਰ ਅਤੇ ਵੇਦ ਪ੍ਰਕਾਸ਼ ਬਾਂਸਲ, ਰਾਕੇਸ਼ ਗਰਗ, ਮਹਿਲਾ ਪ੍ਰਧਾਨ ਸ਼੍ਰੀਮਤੀ ਨੀਸ਼ਾ ਅਸੀਜਾ, ਸ਼੍ਰੀਮਤੀ ਰੇਣੂ ਮਦਾਨ ਅਤੇ ਸਕੂਲ ਪ੍ਰਿੰਸੀਪਲ ਸ਼੍ਰੀ ਬਲਜੀਤ ਸਿੰਘ ਸਕੂਲ ਸਟਾਫ਼ ਮੈਂਬਰ ਸੰਜੀਵ ਬਾਵਾ, ਅਮਰਜੀਤ ਸਿੰਘ, ਸੀਤਾ ਮੈਡਮ, ਰਜਨੀ ਮੈਡਮ ਅਤੇ ਸਮੂਹ ਸਟਾਫ ਹਾਜ਼ਰ ਸੀ। Author: Malout Live