ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਦਿੱਤੀ ਗਈ ਮਾਲੀ ਸਹਾਇਤਾ
ਮਲੋਟ (: ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਡੀ.ਏ.ਵੀ ਕਾਲਜ, ਮਲੋਟ ਦੇ ਵਿਦਿਆਰਥੀਆਂ ਨੂੰ ਪੰਜ-ਪੰਜ ਹਜਾਰ ਰੁਪਏ ਦੇ ਚੈੱਕ ਦੇ ਕੇ ਮਾਲੀ ਸਹਾਇਤਾ ਦਿੱਤੀ ਗਈ। ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਪਰਸਨ ਮੈਡਮ ਸਾਰਿਕਾ ਗਰਗ, ਸੀਨੀਅਰ ਵਾਇਸ ਚੇਅਰਮੈਨ ਸ਼੍ਰੀ ਗੁਰਚਰਨ ਦਾਸ ਗਰੋਵਰ, ਜੂਨੀਅਰ ਵਾਇਸ ਚੇਅਰਮੈਨ ਸ਼੍ਰੀ ਵਿਜੈ ਕੁਮਾਰ ਮਿੱਡਾ, ਡਾਇਰੈਕਟਰ ਸ਼੍ਰੀ ਜੀਵਨਜੋਤ ਸਿੰਘ ਬੇਦੀ, ਡਾਇਰੈਕਟਰ ਸ਼੍ਰੀ ਕਰਨ ਚਰਾਇਆ, ਡਾਇਰੈਕਟਰ ਸ. ਜਸਪਾਲ ਸਿੰਘ ਮੱਕੜ,
ਡਾਇਰੈਕਟਰ ਸ਼੍ਰੀ ਸੰਜੀਵ ਕੁਮਾਰ ਅਚਰੇਜਾ, ਡਾਇਰੈਕਟਰ ਸ਼੍ਰੀ ਸਾਧੂ ਰਾਮ ਭਠੇਜਾ, ਡਾਇਰੈਕਟਰ ਸ਼੍ਰੀ ਅਸ਼ੋਕ ਧੂੜੀਆ, ਡਾਇਰੈਕਟਰ ਸ਼੍ਰੀ ਰਾਜੀਵ ਗਰੋਵਰ, ਅਡਵਾਈਜ਼ਰ ਸ਼੍ਰੀ ਨਗਿੰਦਰ ਕੁਮਾਰ, ਸੈਕਟਰੀ ਸ਼੍ਰੀ ਰਾਜੀਵ ਬਾਵਾ, ਸੈਕਟਰੀ ਨਿਸ਼ਿਤ ਸ਼ਰਮਾ ਨੇ ਕਾਲਜ ਦੇ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਰਾਸ਼ੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਨੂੰ ਸੌਂਪੀ। ਡੀ.ਏ.ਵੀ ਕਾਲਜ, ਮਲੋਟ ਦੇ ਪ੍ਰਿੰਸੀਪਲ, ਟੀਚਿੰਗ ਸਟਾਫ਼, ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਅਤੇ ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। Author: Malout Live