ਮਿਮਿਟ ਮਲੋਟ ਦੇ ਐੱਨ.ਸੀ.ਸੀ ਆਰਮੀ, ਨੇਵਲ ਵਿੰਗ ਅਤੇ ਵਿਦਿਆਰਥੀਆਂ ਵੱਲੋਂ ਫਿੱਟ ਇੰਡੀਆ ਮੁਮੈਂਟ ਤਹਿਤ ਕਰਵਾਈ ਗਈ ਸਾਈਕਲ ਰੈਲੀ
ਪੰਜਾਬ ਸਰਕਾਰ ਸਥਾਪਿਤ ਸੰਸਥਾ ਮਿਮਿਟ ਮਲੋਟ ਦੇ ਐੱਨ.ਸੀ.ਸੀ ਆਰਮੀ ਅਤੇ ਨੇਵਲ ਵਿੰਗ ਵੱਲੋਂ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ, 6 ਪੰਜਾਬ ਬਟਾਲੀਅਨ ਐੱਨ.ਸੀ.ਸੀ ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਅਤੇ 3 ਪੰਜਾਬ ਨੇਵਲ ਐੱਨਸੀਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਮਿਮਿਟ ਕਾਲਜ ਵਿਖੇ ਫਿੱਟ ਇੰਡੀਆ ਮੁਮੈਂਟ ਤਹਿਤ ਸਾਈਕਲ ਰੈਲੀ ਕਰਵਾਈ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਸਥਾਪਿਤ ਸੰਸਥਾ ਮਿਮਿਟ ਮਲੋਟ ਦੇ ਐੱਨ.ਸੀ.ਸੀ ਆਰਮੀ ਅਤੇ ਨੇਵਲ ਵਿੰਗ ਵੱਲੋਂ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ, 6 ਪੰਜਾਬ ਬਟਾਲੀਅਨ ਐੱਨ.ਸੀ.ਸੀ ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਅਤੇ 3 ਪੰਜਾਬ ਨੇਵਲ ਐੱਨਸੀਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ, ਮਿਮਿਟ ਕਾਲਜ ਵਿਖੇ ਫਿੱਟ ਇੰਡੀਆ ਮੁਮੈਂਟ ਤਹਿਤ ਸਾਈਕਲ ਰੈਲੀ ਕਰਵਾਈ ਗਈ। ਇਸ ਮੌਕੇ ਆਰਮੀ ਅਤੇ ਨੇਵਲ ਐੱਨ.ਸੀ.ਸੀ ਵਿੰਗ ਦੇ ਕੈਡਿਟ ਵੱਲੋਂ ਮਿਮਿਟ ਮਲੋਟ ਦੀ ਮੇਨ ਬਿਲਡਿੰਗ ਤੋਂ ਲੈ ਕੇ ਪੁੱਡਾ ਕਲੋਨੀ ਅਤੇ ਨਵੀਂ ਬਿਲਡਿੰਗ ਮਿਮਿਟ ਕਾਲਜ ਤੱਕ ਇਕ ਸਾਈਕਲ ਰੈਲੀ ਕੱਢੀ ਗਈ।
ਇਸ ਸਾਈਕਲ ਰੈਲੀ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਉੱਚੇਚੇ ਤੌਰ ਤੇ ਭਾਗ ਲਿਆ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ, ਡਾ. ਰਾਜੇਸ਼ ਚੌਧਰੀ ਕੋਆਰਡੀਨੇਟਰ ਮਕੈਨੀਕਲ ਇੰਜੀਅਰਿੰਗ ਵਿਭਾਗ, ਨੇਵਲ ਵਿੰਗ ਸਬ ਲੈਫਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐੱਨ.ਸੀ.ਸੀ ਅਫ਼ਸਰ, ਸੀ.ਟੀ.ਓ ਆਰਮੀ ਵਿੰਗ ਰਾਜ ਕੁਮਾਰ ਲਡਵਾਲ, ਕਲਰਕ ਮੈਡਮ ਪ੍ਰੇਮਲਤਾ, ਐੱਨ.ਸੀ.ਸੀ ਕੈਡਿਟਸ ਅਤੇ ਵਿਦਿਆਰਥੀ ਹਾਜ਼ਰ ਸਨ।
Author : Malout Live



