ਸ.ਸ.ਸ.ਸ. ਸਕੂਲ ਅਬੁਲਖੁਰਾਣਾ (ਲੜਕੇ) ਵਿਖੇ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਦਾ ਲਗਾਇਆ ਮੇਲਾ

ਮਲੋਟ:- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸਕੈਡਰੀ ਸਮਾਰਟ ਸਕੂਲ ਅਬੁਲ ਖੁਰਾਣਾ (ਲੜਕੇ) ਵਿਖੇ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦਾ ਮੇਲਾ ਲਗਾਇਆ ਗਿਆ। ਜਿਸ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੇ ਕਈ ਤਰ੍ਹਾਂ ਦੇ ਮਾਡਲ ਅਤੇ ਚਾਰਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਦੌਰਾਨ ਵਿਧਾਨ ਸਭਾ ਵਿਸ਼ੇ ਤੇ ਰੋਲ ਪਲੇਅ ਕੀਤਾ ਗਿਆ। ਅੰਗਰੇਜ਼ੀ ਵਿਸ਼ੇ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੀਆਂ 6 ਟੀਮਾਂ ਵੱਲੋਂ ਕੁਇਜ਼ ਮੁਕਾਬਲੇ ਵਿੱਚ ਭਾਗ ਲਿਆ ਗਿਆ।

ਜਿਸ ਵਿੱਚ ਕ੍ਰਮਵਾਰ ਟੀਮ-C ਪਹਿਲਾਂ ਅਤੇ ਟੀਮ-F ਨੇ ਦੂਜਾ ਸਥਾਨ ਹਾਸਿਲ ਕੀਤਾ। ਵੱਖੋ ਵੱਖ ਵਿਸ਼ਿਆਂ ਤੇ ਬਣਾਈ ਗਈ ਰੰਗੋਲੀ ਵੀ ਖਿੱਚ ਦਾ ਕੇਂਦਰ ਬਣੀਆਂ। ਪ੍ਰਿੰਸੀਪਲ ਸ਼੍ਰੀਮਤੀ ਬਿਮਲਾ ਰਾਣੀ ਵੱਲੋਂ ਮੇਲੇ ਨੂੰ ਆਕਰਸ਼ਿਤ ਅਤੇ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਵਿਜੈ ਪਾਲ, ਰੋਹਿਤ ਜਿੰਦਲ, ਊਸ਼ਾ ਰਾਣੀ, ਸਰਬਜੀਤ ਕੌਰ, ਗਗਨਦੀਪ ਕੌਰ, ਸੰਦੀਪ ਸੱਚਦੇਵਾ, ਗੁਰਪ੍ਰੀਤ ਸਿੰਘ, ਦਿਨੇਸ਼ ਬਾਂਸਲ ਅਤੇ ਹਿੰਮਤ ਦੀ ਸ਼ਲਾਂਘਾ ਕੀਤੀ ਗਈ। ਇਸ ਮੌਕੇ ਤੇ ਇਸ ਵਿਸ਼ੇਸ਼ ਰੂਪ ਵਿੱਚ ਕੁਲਦੀਪ ਬਰਾੜ BM, ਯਾਦਵਿੰਦਰ ਸਿੰਘ BM, ਰਾਜਿੰਦਰ ਸੇਠੀ BM ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।