ਡਿਵੈੱਲਪਮੈਂਟ ਮਿਸ਼ਨ ਤਹਿਤ ਨੌਜਵਾਨਾਂ ਲਈ ਮੁਫ਼ਤ ਕੋਰਸ ਦੀ ਸਿਖਲਾਈ ਅਤੇ ਰਜਿਸਟ੍ਰੇਸ਼ਨ ਦੀ ਸ਼ੁਰੂਆਤ
ਮਲੋਟ:- ਪੰਜਾਬ ਵਿੱਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਵਿੱਚ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਜਦੀਪ ਕੌਰ ਨੇ ਦੱਸਿਆ ਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਐੱਲ.ਐਂਡ.ਟੀ.ਸੀ, ਐੱਸ.ਟੀ.ਆਈ-ਪਿਲਖੁਵਾ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ 45 ਤੋਂ 90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ ਫਾਰਮ ਵਰਕ ਆਈ.ਟੀ.ਆਈ ਕਾਰਪੈਂਟਰ/ਡ੍ਰਾਫਟ ਮੈਨ ਸਿਵਿਲ/ਫਿਟਰ ਟਰੇਡ ਜਾਂ ਦੱਸਵੀ ਪਾਸ, ਸਕੈਫੋਲਡਿੰਗ ਆਈ.ਟੀ.ਆਈ ਡ੍ਰਾਫਟ ਮੈਨ/ਸਿਵਲ/ਫਿਟਰ ਟਰੇਡ ਦੱਸਵੀ ਪਾਸ, ਬਾਰ ਬੈਡਿੰਗ ਅਤੇ ਸਟੀਲ ਫਿਕਸਿੰਗ ਆਈ.ਟੀ.ਆਈ ਫਿਟਰ ਟਰੇਡ/ਡ੍ਰਾਫਟਮੈਨ ਸਿਵਲ ਜਾਂ ਦੱਸਵੀ ਪਾਸ/ਕੰਸਟ੍ਰਕਸ਼ਨ ਇਲੈਕਟ੍ਰੀਸਿਟੀ (ਆਈ.ਟੀ.ਆਈ ਇਨ ਇਲਕੈਟ੍ਰੀਸ਼ੀਅਨ/ਵਾਇਰਮੈਨ/ਇਲੈਕਟ੍ਰੋਨਿਕ ਟਰੇਡ) ਕੰਸਰਟ ਲੈਬ ਅਤੇ ਫ਼ੀਲਡ ਟੈਸਟਿੰਗ (ਗ੍ਰੈਜੂਏਸ਼ਨ /ਡਿਪਲੋਮਾ ਇਨ ਸਿਵਲ ਇੰਜੀਨਿਅਰ) ਪਲੰਬਰ (ਆਈ.ਟੀ.ਆਈ ਪਲੰਬਰ) ਕੋਰਸ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕੇ ਇਸ ਪ੍ਰੋਗਰਾਮ ਅਧੀਨ 18 ਤੋਂ 35 ਸਾਲ ਦੇ ਘੱਟੋ-ਘੱਟ ਦੱਸਵੀ ਪਾਸ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਟ੍ਰੇਨਿੰਗ ਦੇਣ ਦੇ ਨਾਲ-ਨਾਲ ਵਰਦੀ, ਸੇਫ਼ਟੀ ਜੁੱਤੇ, ਆਦਿ ਜਰੂਰੀ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕੇ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਹੁਨਰ ਦੀ ਸਿਖਲਾਈ ਦੇ ਕੇ ਆਤਮ ਨਿਰਭਰ ਅਤੇ ਹੁਨਰਮੰਦ ਬਣਾਉਣਾ ਹੈ। ਟ੍ਰੇਨਿੰਗ ਪ੍ਰਾਪਤ ਕਰਨ ਦਾ ਕੋਈ ਵੀ ਚਾਹਵਾਨ ਸਿਖਿਆਰਥੀ ਕਿਸੇ ਵੀ ਕੰਮ-ਕਾਜ ਵਾਲੇ ਦਿਨ ਜ਼ਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਦੇ ਦਫਤਰ ਵਿੱਚ ਆ ਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀਆਂ ਬਲਵੰਤ ਸਿੰਘ, ਵਿਜੈ ਸਿੰਘ ਅਤੇ ਸੂਰਜ ਕੁਮਾਰ ਨਾਲ ਸੰਪਰਕ ਕਰ ਸਕਦੇ ਹਨ। Author : Malout Live